ਗੁਜਰਾਤ : ਗਣੇਸ਼ ਪੰਡਾਲ 'ਤੇ ਪਥਰਾਅ ਕਰਨ ਵਾਲੇ 6 ਲੋਕ ਗ੍ਰਿਫ਼ਤਾਰ
ਸੂਰਤ, 9 ਸਤੰਬਰ - ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ ਸੂਰਤ ਦੇ ਸੈਯਦਪੁਰਾ ਖੇਤਰ ਵਿਚ ਛੇ ਲੋਕਾਂ ਨੇ ਇਕ ਗਣੇਸ਼ ਪੰਡਾਲ 'ਤੇ ਪਥਰਾਅ ਕੀਤਾ ਅਤੇ ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਮੰਤਰੀ ਨੇ ਕਿਹਾ ਕਿ ਪੁਲਿਸ ਨੇ ਹੋਰ 27 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਅਜਿਹੀ ਘਟਨਾ ਨੂੰ ਹੱਲਾਸ਼ੇਰੀ ਦੇਣ ਵਿਚ ਸ਼ਾਮਿਲ ਸਨ।