ਤਹਿਸੀਲਦਾਰ ਸ਼ੀਸ਼ਪਾਲ ਸਿੰਗਲਾ ਤੇ ਨਾਇਬ ਤਹਿਸੀਲਦਾਰ ਵਿਨੋਦ ਮਹਿਤਾ ਨੇ ਮਲੇਰਕੋਟਲਾ ਵਿਖੇ ਅਹੁਦੇ ਸੰਭਾਲੇ
ਮਲੇਰਕੋਟਲਾ, 4 ਸਤੰਬਰ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੇ ਨਵ-ਨਿਯੁਕਤ ਤਹਿਸੀਲਦਾਰ ਜਨਾਬ ਸ਼ੀਸ਼ਪਾਲ ਸਿੰਗਲਾ ਅਤੇ ਨਾਇਬ ਤਹਿਸੀਲਦਾਰ ਜਨਾਬ ਵਿਨੋਦ ਮਹਿਤਾ ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ ਹਨ। ਉਪਰੰਤ ਉਚੇਚੇ ਤੌਰ 'ਤੇ ਤਹਿਸੀਲਦਾਰ ਜਨਾਬ ਸ਼ੀਸ਼ਪਾਲ ਸਿੰਗਲਾ ਅਤੇ ਨਾਇਬ ਤਹਿਸੀਲਦਾਰ ਜਨਾਬ ਵਿਨੋਦ ਮਹਿਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।