JALANDHAR WEATHER

ਜ਼ਿਲ੍ਹਾ ਫਿਰੋਜ਼ਪੁਰ ਦੇ 3 ਵਿਧਾਇਕਾਂ ਦੀ ਸ਼ਿਕਾਇਤ 'ਤੇ ਫੂਡ ਸੇਫਟੀ ਅਧਿਕਾਰੀ ਦਾ ਹੋਇਆ ਤਬਾਦਲਾ

ਫ਼ਿਰੋਜ਼ਪੁਰ ,15 ਅਗਸਤ (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫਿਰੋਜ਼ਪੁਰ ਦੇ ਦੁਕਾਨਦਾਰਾਂ ਨੂੰ ਲਗਾਤਾਰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਵਾਲੇ 2 ਫੂਡ ਸੇਫਟੀ ਅਧਿਕਾਰੀਆਂ ਦਾ ਵਿਭਾਗ ਵਲੋਂ ਤਬਾਦਲਾ ਕਰ ਦਿੱਤਾ ਗਿਆ ਹੈ । ਮਿਲੀ ਜਾਣਕਰੀ ਅਨੁਸਾਰ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਦਾ ਤਬਾਦਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਸ਼ਹਿਰੀ,ਦਿਹਾਤੀ ਤੇ ਜ਼ੀਰਾ ਦੇ ਵਿਧਾਇਕਾਂ ਵਲੋਂ ਕੀਤੀ ਸ਼ਿਕਾਇਤ 'ਤੇ ਹੋਇਆ ਹੈ ,ਕਿਉਂਕਿ ਅਭਿਨਵ ਖੋਸਲਾ ਦੀਆਂ ਸ਼ਿਕਾਇਤਾਂ ਲਗਾਤਾਰ ਵਪਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਹਨ । ਇਸ ਦੇ ਨਾਲ ਦੂਸਰੇ ਜਿਲਾ ਜ਼ਿਲ੍ਹਾ ਸੇਫਟੀ ਅਧਿਕਾਰੀ ਈਸ਼ਾਨ ਬਾਂਸਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ