ਵਿਰੋਧੀ ਧਿਰਾਂ ਦੇ ਕੰਮ ਰੋਕ ਕੇ ਪੰਜਾਬ ਸਰਕਾਰ ਦੂਜੀਆਂ ਪਾਰਟੀਆਂ ਦੇ ਬੰਦੇ 'ਆਪ' 'ਚ ਕਰ ਰਹੀ ਸ਼ਾਮਿਲ - ਸ. ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 14 ਅਗਸਤ-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਕੰਮ ਰੋਕ ਕੇ ਪੰਜਾਬ ਸਰਕਾਰ ਦੂਜੀਆਂ ਪਾਰਟੀਆਂ ਦੇ ਬੰਦੇ 'ਆਪ' ਵਿਚ ਸ਼ਾਮਿਲ ਕਰਵਾ ਰਹੀ। ਸਾਡੀ ਪਾਰਟੀ ਦੇ ਵਿਧਾਇਕ ਡਾ. ਸੁੱਖੀ ਨੇ ਇਹ ਕਿਹਾ ਹੈ ਕਿ ਮੇਰੇ ਕੰਮ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਹਨ, ਜਿਸ ਕਰਕੇ ਮੈਨੂੰ ਪਾਰਟੀ ਬਦਲਣੀ ਪਈ। ਭਗਵੰਤ ਮਾਨ ਸਾਡੇ ਈਮਾਨਦਾਰ ਆਗੂਆਂ ਨੂੰ ਦਬਾਅ ਪਾ ਕੇ ਪਾਰਟੀ ਵਿਚ ਲਿਜਾ ਰਿਹਾ ਹੈ ਜਦਕਿ ਖੁਦ ਮੁੱਖ ਮੰਤਰੀ ਦੇ ਪਾਰਟੀ ਦੇ ਬੰਦੇ ਭ੍ਰਿਸ਼ਟਾਚਾਰੀਆਂ ਨਾਲ ਭਰੇ ਪਏ ਹਨ।