ਵਿਰੋਧੀ ਧਿਰ ਵਕਫ਼ (ਸੋਧ) ਬਿੱਲ ਦਾ ਸਖ਼ਤ ਵਿਰੋਧ ਕਰ ਰਹੀ - ਸ਼ਤਰੂਘਨ ਸਿਨਹਾ
ਨਵੀ ਦਿੱਲੀ ,9 ਅਗਸਤ - ਵਕਫ਼ (ਸੋਧ) ਬਿੱਲ 'ਤੇ, ਟੀ.ਐਮ.ਸੀ. ਸੰਸਦ ਸ਼ਤਰੂਘਨ ਸਿਨਹਾ ਨੇ ਕਿਹਾਕਿ ਵਿਰੋਧੀ ਧਿਰ ਬਿਲ ਦਾ ਸਖ਼ਤ ਵਿਰੋਧ ਕਰ ਰਹੀ ਹੈ, ਖ਼ਾਸ ਕਰਕੇ 'ਇੰਡੀਆ' ਗੱਠਜੋੜ। ਵਿਰੋਧੀ ਧਿਰ ਅਤੇ 'ਇੰਡੀਆ' ਗੱਠਜੋੜ ਨੂੰ ਲੱਗਦਾ ਹੈ ਕਿ ਇਹ ਧਰਮ ਦੇ ਆਧਾਰ 'ਤੇ ਵੰਡ ਲਿਆਉਣ ਦੀ ਕੋਸ਼ਿਸ਼ ਹੈ। ਸੱਤਾਧਾਰੀ ਪਾਰਟੀ ਨੇ ਸਥਿਤੀ ਨੂੰ ਸਮਝ ਲਿਆ ਅਤੇ ਉਨ੍ਹਾਂ ਨੇ ਇਸ ਨੂੰ ਸੰਯੁਕਤ ਸੰਸਦੀ ਕਮੇਟੀ ਕੋਲ ਭੇਜ ਦਿੱਤਾ ਹੈ।