ਵਕਫ਼ (ਸੋਧ) ਬਿੱਲ ਨਾਲ ਫੰਡਾਂ ਦੀ ਦੁਰਵਰਤੋਂ 'ਤੇ ਰੋਕ ਲੱਗੇਗੀ - ਸਈਅਦ ਨਸਰੂਦੀਨ ਚਿਸ਼ਤੀ
ਨਵੀ ਦਿੱਲੀ ,9 ਅਗਸਤ - ਆਲ ਇੰਡੀਆ ਸੂਫੀ ਸੱਜਾਦੰਸ਼ੀਨ ਕੌਂਸਲ (ਏ.ਆਈ.ਐਸ.ਐਸ.ਸੀ.) ਦੇ ਸੰਸਥਾਪਕ-ਚੇਅਰਮੈਨ ਸਈਅਦ ਨਸਰੂਦੀਨ ਚਿਸ਼ਤੀ ਦਾ ਕਹਿਣਾ ਹੈ ਕਿ 11-12 ਲੋਕਾਂ ਦਾ ਇਕ ਵਫ਼ਦ - ਜੋ ਵੱਖ-ਵੱਖ ਰਾਜਾਂ ਦੀਆਂ ਵੱਖ-ਵੱਖ ਦਰਗਾਹਾਂ ਦੇ ਸੱਜਾਦਾਨ ਹਨ , ਨੇ ਮੰਤਰੀ (ਕਿਰੇਨ ਰਿਜਿਜੂ) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਹ ਆਲ ਇੰਡੀਆ ਸੂਫੀ ਸੱਜਾਦੰਸ਼ੀਨ ਕੌਂਸਲ ਅਤੇ ਕਈ ਹੋਰ ਸੰਸਥਾਵਾਂ ਦੁਆਰਾ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਸੀ, ਅਸੀਂ ਵਕਫ਼ (ਸੋਧ) ਬਿੱਲ ਨੂੰ ਸੰਸਦ ਦੇ ਸਾਹਮਣੇ ਪੇਸ਼ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹਾਂ। ਇਸ ਵਿਚ ਜਿੰਨਾ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਵੇ ਘੱਟ ਹੈ, ਇਸ ਨਾਲ ਫੰਡਾਂ ਦੀ ਦੁਰਵਰਤੋਂ 'ਤੇ ਰੋਕ ਲੱਗੇਗੀ। ਮੈਨੂੰ ਲੱਗਦਾ ਹੈ ਕਿ ਸਾਰਿਆਂ ਦੇ ਸ਼ੰਕਿਆਂ ਦਾ ਨਿਪਟਾਰਾ ਹੋਣ 'ਤੇ ਇਕ ਬਹੁਤ ਵਧੀਆ ਬਿੱਲ ਸਾਹਮਣੇ ਆਵੇਗਾ। ਭਾਰਤ ਸੂਫੀ ਸੱਜਾਦੰਸ਼ੀਨ ਕੌਂਸਲ ਨੇ ਦਰਗਾਹ ਬੋਰਡ ਦਾ ਗਠਨ ਕਰਨ ਦੀ ਮੰਗ ਕੀਤੀ ਸੀ, ਅਸੀਂ ਮੰਤਰੀ ਨੂੰ ਮੈਮੋਰੰਡਮ ਦਿੱਤਾ ਹੈ।