JALANDHAR WEATHER

ਕਿਸਾਨ ਸੰਯੁਕਤ ਮੋਰਚੇ ਵਲੋਂ ਗੁਰੂ ਹਰ ਸਹਾਇ ਤਹਿਸੀਲ ਕੰਪਲੈਕਸ ਅੱਗੇ ਫੂਕਿਆ ਡਬਲਿਯੂ.ਟੀ.ਓ. ਦਾ ਪੁਤਲਾ

ਗੁਰੂਹਰਸਹਾਏ, 9 ਅਗਸਤ (ਹਰਚਰਨ ਸਿੰਘ ਸੰਧੂ)- ਕਿਸਾਨ ਸੰਯੁਕਤ ਮੋਰਚੇ ਵਲੋਂ ਅੱਜ ਗੁਰੂਹਰਸਹਾਏ ਵਿਖੇ ਤਹਿਸੀਲ ਕੰਪਲੈਕਸ ਅੱਗੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਵੀਨ ਕੌਰ ਬਾਜੇ ਕੇ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰਤਾਪ ਸਿੰਘ ਲਖਮੀਰਪੁਰਾ, ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਬਲਾਕ ਸਕੱਤਰ ਹਰੇਸ਼ ਸਿੰਘ ਦੀ ਅਗਵਾਈ ਵਿਚ ਡਬਲਿਯੂ.ਟੀ.ਓ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰੈੱਸ ਸਕੱਤਰ ਗੁਰਨਾਮ ਸਿੰਘ ਚੱਕ ਸੋਮੀਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕਾਰਪੋਰੇਟਾਂ ਖ਼ਿਲਾਫ਼ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਭਾਰਤ ਸਰਕਾਰ ਲਗਾਤਾਰ ਸਾਰੇ ਖੇਤੀ ਸੈਕਟਰ ਕਾਰਪੋਰੇਟਾਂ ਨੂੰ ਦੇਈ ਜਾ ਰਹੀ ਹੈ ਅਤੇ ਖੇਤੀ ਸੈਕਟਰ ਦਾ ਵੀ ਥੋੜ੍ਹਾ ਹਿੱਸਾ ਹੀ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਕੋਲ ਬਚਿਆ ਹੈ, ਜਿਸ ਨੂੰ ਕਾਰਪੋਰੇਟ ਨੂੰ ਦੇਣ ਲਈ ਤਿੰਨ ਬਿੱਲ ਲਿਆਂਦੇ ਗਏ ਸਨ, ਜੋ ਕਿਸਾਨ ਅੰਦੋਲਨ ਕਰਕੇ ਰੱਦ ਕਰਵਾਏ ਗਏ, ਪਰ ਕੇਂਦਰ ਸਰਕਾਰ ਹਾਲੇ ਵੀ ਕਾਰਪਰੇਟਾਂ ਨੂੰ ਜ਼ਮੀਨਾਂ ਦੇਣ ਲਈ ਖ਼ਰੀਦ ਕੇਂਦਰ ਦੇਣ ਲਈ ਨਵੇਂ-ਨਵੇਂ ਤਰੀਕੇ ਲਿਆ ਰਹੀ ਹੈ ਅਤੇ ਖੇਤੀਬਾੜੀ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਡਬਲਿਯੂ.ਟੀ.ਓ ਦੇ ਫ਼ੈਸਲੇ ਲਾਗੂ ਕਰ ਰਹੀ ਹੈ, ਜਿਸ ਦੇ ਰੋਸ ਵਜੋਂ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਦੀ ਤਰਜ਼ ’ਤੇ ਅੱਜ ਕਾਰਪੋਰੇਟੋ ਭਾਰਤ ਛੱਡੋ, ਕਾਰਪੋਰੇਟ ਖੇਤੀ ਛੱਡੋ ਅੰਦੋਲਨ ਕੀਤਾ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ