ਖੜਗੇ ਨੇ ਬਜਟ ਨੂੰ ਲੈ ਕੇ ਵਿੱਤ ਮੰਤਰੀ 'ਤੇ ਨਿਸ਼ਾਨਾ ਸਾਧਿਆ
ਨਵੀਂ ਦਿੱਲੀ,24 ਜੁਲਾਈ - ਮਲਿਕਅਰਜੁਨ ਖੜਗੇ ਨੇ ਕਿਹਾ ਕਿ ਮੈਂ ਅਜਿਹਾ ਬਜਟ ਕਦੇ ਨਹੀਂ ਦੇਖਿਆ। ਇਹ ਸਭ ਕੁਝ ਕਿਸੇ ਨੂੰ ਖੁਸ਼ ਕਰਨ ਲਈ ਤੇ ਕੁਰਸੀ ਬਚਾਉਣ ਲਈ ਹੋਇਆ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਦੀਆਂ ਗੱਠਜੋੜ ਪਾਰਟੀਆਂ ਇਸ ਦੀ ਨਿੰਦਾ ਕਰਦੀਆਂ ਹਨ। ਰਾਜ ਸਭਾ ਵਿਚ ਬਹਿਸ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਰਾਜ ਸਭਾ ਵਿਚ ਆਮ ਬਜਟ ਵਿਚ ਰਾਜਾਂ ਨਾਲ ਵਿਤਕਰੇ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਪਲੇਟਾਂ ਵਿਚ 'ਪਕੌੜੇ ਅਤੇ ਜਲੇਬੀਆਂ' ਪਰੋਸੀਆਂ ਗਈਆਂ ਜਦੋਂ ਕਿ ਦੂਜੇ ਰਾਜਾਂ ਨੂੰ ਕੁਝ ਨਹੀਂ ਮਿਲਿਆ।