ਰਾਜਪਾਲ ਪੰਜਾਬ ਦੇ ਕਾਫਿਲੇ ਦੀ ਗੱਡੀ ਹਾਦਸਾਗ੍ਰਸਤ, ਸੀ.ਆਰ.ਪੀ.ਐਫ. ਜਵਾਨ ਜ਼ਖ਼ਮੀ
ਅਟਾਰੀ, (ਅੰਮ੍ਰਿਤਸਰ) 24 ਜੁਲਾਈ (ਰਾਜਿੰਦਰ ਸਿੰਘ, ਰੂਬੀ ਗੁਰਦੀਪ ਸਿੰਘ)-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੋ ਦਿਨਾ ਪੰਜਾਬ ਦੇ ਸਰਹੱਦੀ ਦੌਰੇ ਮੌਕੇ ਅੱਜ ਜਦੋਂ ਪਿੰਡ ਪੱਕੇ ਧਨੋਏ ਨਜ਼ਦੀਕ ਅਟਾਰੀ ਸਰਹੱਦ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ ਤਾਂ ਅਟਾਰੀ-ਅੰਮ੍ਰਿਤਸਰ ਰੋਡ ਉਤੇ ਸਥਿਤ ਅੱਡਾ ਥਾਣਾ ਘਰਿੰਡਾ ਨਜ਼ਦੀਕ ਉਨ੍ਹਾਂ ਦੇ ਕਾਫਿਲੇ ਵਿਚ ਸ਼ਾਮਿਲ ਇਕ ਗੱਡੀ ਦਾ ਟਾਇਰ ਫਟਣ ਕਾਰਨ ਹਾਦਸਾਗ੍ਰਸਤ ਹੋ ਗਈ, ਜਿਸ ਨਾਲ ਰਾਜਪਾਲ ਸੁਰੱਖਿਆ ਵਿਚ ਸ਼ਾਮਿਲ ਸੀ. ਆਰ. ਪੀ. ਐਫ. ਦੇ ਤਿੰਨ ਕਰਮਚਾਰੀ ਜ਼ਖਮੀ ਹੋਣ ਬਾਰੇ ਖਬਰ ਪ੍ਰਾਪਤ ਹੋਈ ਹੈ।