ਥਾਣੇ ਦੀ ਹਵਾਲਤ ਵਿਚੋਂ ਫ਼ਰਾਰ ਹੋਏ ਨੌਜਵਾਨ ਨੇ ਡਰੇਨ ਵਿਚ ਮਾਰੀ ਛਾਲ
ਝਬਾਲ , 21 ਜੁਲਾਈ (ਸੁਖਦੇਵ ਸਿੰਘ) - ਥਾਣਾ ਝਬਾਲ ਦੀ ਪੁਲੀਸ ਵਲੋਂ ਚੋਰੀ ਦੇ ਮਾਮਲੇ ਵਿਚ ਕਾਬੂ ਕੀਤਾ ਗਿਆ ਨੌਜਵਾਨ ਗੇਟ 'ਤੇ ਖੜ੍ਹੇ ਸੰਤਰੀ ਤੋਂ ਅੱਖ ਬਚਾਅ ਕੇ ਫ਼ਰਾਰ ਹੋ ਗਿਆ ਅਤੇ ਥਾਣੇ ਦੇ ਕੋਲੋਂ ਲੰਘਦੀ ਡਰੇਨ ਵਿਚ ਛਾਲ ਮਾਰ ਦਿੱਤੀ । ਪੁਲਿਸ ਨੇ ਲੋਕਾਂ ਦੀ ਮਦਦ ਨਾਲ ਭਾਰੀ ਜਦੋਂ ਜ਼ਹਿਦ ਪਿੱਛੋਂ ਚੋਰ ਨੂੰ ਡਰੇਨ ਵਿਚੋਂ ਬਹਾਰ ਕੱਢ ਕੇ ਮੁੜ ਆਪਣੀ ਹਿਰਾਸਤ ਵਿਚ ਲੈ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਰਾਣਾ ਪੁੱਤਰ ਬੰਤਾ ਸਿੰਘ ਵਾਸੀ ਛਾਪਾ ਨੂੰ ਥਾਣਾ ਝਬਾਲ ਦੀ ਪੁਲਿਸ ਵਲੋਂ ਮੋਬਾਈਲ ਚੋਰੀ ਕਰਨ ਦੇ ਕੇਸ ਵਿਚ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਚੋਰੀ ਦਾ ਪਰਚਾ ਦਰਜ ਕੀਤਾ ਸੀ।