ਗੁਜਰਾਤ : ਮੋਰਬੀ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਵਲੋਂ ਖੁਦਕੁਸ਼ੀ
ਮੋਰਬੀ (ਗੁਜਰਾਤ), 6 ਅਗਸਤ-ਗੁਜਰਾਤ ਦੇ ਮੋਰਬੀ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਜੋੜੇ ਅਤੇ ਉਨ੍ਹਾਂ ਦੇ 19 ਸਾਲਾ ਪੁੱਤਰ ਨੇ ਇਕ ਰਿਹਾਇਸ਼ੀ ਇਮਾਰਤ ਵਿਚ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ। ਹਰੇਸ਼ ਕੰਬਰ (57), ਉਸ ਦੀ ਪਤਨੀ ਵਰਸ਼ਾਬੇਨ (55) ਅਤੇ ਉਨ੍ਹਾਂ ਦੇ ਪੁੱਤਰ ਹਰਸ਼ (19) ਦੀਆਂ ਲਾਸ਼ਾਂ ਰਾਵਾਪਰ ਰੋਡ ਖੇਤਰ ਵਿਚ ਇਕ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਸਥਿਤ ਉਨ੍ਹਾਂ ਦੇ ਫਲੈਟ ਦੇ ਵੱਖ-ਵੱਖ ਕਮਰਿਆਂ ਵਿਚ ਛੱਤ ਨਾਲ ਲਟਕਦੀਆਂ ਮਿਲੀਆਂ। ਕੰਬਰ ਦੇ ਭਰਾ ਨੇ ਸਵੇਰੇ ਫਲੈਟ ਦੇ ਬੈੱਡਰੂਮ, ਲਿਵਿੰਗ ਰੂਮ ਅਤੇ ਰਸੋਈ ਵਿਚ ਲਾਸ਼ਾਂ ਦੇਖੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ।