ਜੰਮੂ-ਕਸ਼ਮੀਰ 'ਚ ਬੱਦਲ ਫਟਣ ਨਾਲ ਸ੍ਰੀਨਗਰ-ਲੇਹ ਕੌਮੀ ਮਾਰਗ ਕੀਤਾ ਬੰਦ
ਜੰਮੂ-ਕਸ਼ਮੀਰ, 4 ਅਗਸਤ-ਇਥੇ ਬੱਦਲ ਫਟਣ ਨਾਲ ਕਈ ਸੜਕਾਂ ਨੂੰ ਨੁਕਸਾਨ ਪੁੱਜਾ ਹੈ ਤੇ ਸ੍ਰੀਨਗਰ-ਲੇਹ ਕੌਮੀ ਮਾਰਗ ਬੰਦ ਕਰ ਦਿੱਤਾ ਹੈ। ਗੰਦਰਬਲ ਦੇ ਐਸ.ਡੀ.ਐਮ. ਬਿਲਾਲ ਮੁਖਤਾਰ ਨੇ ਕਿਹਾ ਕਿ ਮੈਂ ਸ੍ਰੀਨਗਰ-ਲੇਹ ਮਾਰਗ 'ਤੇ ਯਾਤਰਾ ਕਰ ਰਹੇ ਲੋਕਾਂ ਅਤੇ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਲੋਕਾਂ ਨੂੰ ਸਥਿਤੀ ਬਾਰੇ ਸੂਚਿਤ ਕਰਨ ਅਤੇ ਜ਼ਿਲ੍ਹੇ ਤੋਂ ਅਪਡੇਟ ਦੀ ਉਡੀਕ ਕਰਨ ਦੀ ਸਲਾਹ ਦੇਵਾਂਗਾ।