ਮਾਇਆਵਤੀ ਨੇ ਅਯੁੱਧਿਆ ਗੈਂਗਰੇਪ ਮਾਮਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ 'ਤੇ ਕੀਤਾ ਟਵੀਟ
ਨਵੀਂ ਦਿੱਲੀ, 3 ਅਗਸਤ-ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕੀਤਾ ਤਿ ਯੂ.ਪੀ. ਸਰਕਾਰ ਵਲੋਂ ਅਯੁੱਧਿਆ ਗੈਂਗਰੇਪ ਮਾਮਲੇ ਦੇ ਦੋਸ਼ੀਆਂ ਵਿਰੁੱਧ ਕੀਤੀ ਜਾ ਰਹੀ ਸਖ਼ਤ ਕਾਰਵਾਈ ਜਾਇਜ਼ ਹੈ। ਸਪਾ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਵਿਚ ਅਜਿਹੇ ਦੋਸ਼ੀਆਂ ਦੇ ਕਿੰਨੇ ਡੀ.ਐਨ.ਏ. ਟੈਸਟ ਕੀਤੇ ਗਏ ਹਨ। ਚੰਗਾ ਹੈ ਕਿ ਜੇ ਸਰਕਾਰ ਜਾਤ, ਫਿਰਕੇ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ।