JALANDHAR WEATHER

ਖੰਨਾ ਦੇ ਨਿੱਜੀ ਕਾਲਜ 'ਚ ਵਿਦਿਆਰਥੀਆਂ ਵਿਚਾਲੇ ਚੱਲੀਆਂ ਗੋਲੀਆਂ, 1 ਜ਼ਖਮੀ

ਖੰਨਾ, 27 ਜੁਲਾਈ (ਹਰਜਿੰਦਰ ਸਿੰਘ ਲਾਲ)-ਇਕ ਸਥਾਨਕ ਕਾਲਜ ਵਿਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ, ਜਿਸ ਵਿਚ ਗੋਲੀਆਂ ਚੱਲੀਆਂ। ਇਸ ਸੰਬੰਧੀ ਗੈਂਗਵਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫ਼ਾਇਰਿੰਗ ਵਿਚ ਕਾਲਜ ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ। ਵਿਦਿਆਰਥੀਆਂ ਨੇ ਭੱਜ ਕੇ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਕਾਲਜ ਵਿਚ ਕੁਝ ਵਿਦਿਆਰਥੀਆਂ ਦੀ ਲੜਾਈ ਹੋਈ, ਇਸ ਦੌਰਾਨ ਇਕ ਗਰੁੱਪ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਕੁਝ ਵਿਦਿਆਰਥੀ ਭੱਜ ਕੇ ਪ੍ਰਿੰਸੀਪਲ ਦੇ ਕਮਰੇ ਵੱਲ ਭੱਜੇ ਤਾਂ ਉਥੇ ਖੜ੍ਹੇ ਕਾਲਜ ਦੇ ਮੁਲਾਜ਼ਮ ਨੂੰ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧੀ ਕਾਲਜ ਦੇ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋਈ ਸੀ। ਜਦੋਂ ਫ਼ਾਇਰਿੰਗ ਦੀ ਆਵਾਜ਼ ਆਈ ਤਾਂ ਉਹ ਬਾਹਰ ਵੇਖਣ ਗਏ, ਇੰਨੇ ਨੂੰ ਇਕ ਬੱਚਾ ਭੱਜ ਕੇ ਕਾਲਜ ਅੰਦਰ ਆ ਗਿਆ। ਮਗਰੋਂ ਕਿਸੇ ਨੇ ਉਸ 'ਤੇ ਗੋਲੀ ਚਲਾ ਦਿੱਤੀ, ਜੋ ਕਾਲਜ ਦੇ ਮੁਲਾਜ਼ਮ ਹੁਸਨ ਲਾਲ ਦੀ ਲੱਤ ਵਿਚ ਜਾ ਲੱਗੀ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ