JALANDHAR WEATHER

ਨੌਜਵਾਨ ਸਰਕਾਰ ਖ਼ਿਲਾਫ਼ ਪਾਣੀ ਵਾਲੀ ਟੈਂਕੀ ’ਤੇ ਚੜਿ੍ਆ

ਭਗਤਾ ਭਾਈਕਾ, 27 ਜੁਲਾਈ (ਸੁਖਪਾਲ ਸਿੰਘ ਸੋਨੀ)- ਨਗਰ ਪੰਚਾਇਤ ਭਗਤਾ ਭਾਈਕਾ ਵਲੋਂ ਪਿਛਲੇ ਦਿਨੀਂ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੇ ਵਿਰੋਧ ਵਿਚ 13 ਜੁਲਾਈ ਤੋਂ ਦਫ਼ਤਰ ਅੱਗੇ ਪੀੜਤ ਅਤੇ ਕੱਚੇ ਮੁਲਾਜ਼ਮਾਂ ਵਲੋਂ ਆਪ ਸਰਕਾਰ ਅਤੇ ਸਥਾਨਿਕ ਆਪ ਆਗੂਆਂ ਖ਼ਿਲਾਫ਼ ਧਰਨਾ ਜਾਰੀ ਹੈ ਤੇ ਪੰਚਾਇਤ ਦੇ ਸਮੂਹ ਕੱਚੇ ਮੁਲਾਜ਼ਮ ਹੜਤਾਲ ’ਤੇ ਚੱਲ ਰਹੇ ਹਨ, ਜਿਸ ਕਰਕੇ ਸ਼ਹਿਰ ਅੰਦਰ ਥਾਂ ਥਾਂ ਕੂੜੇ ਕਰਕਟ ਦੇ ਢੇਰ ਦੇਖਣ ਨੂੰ ਮਿਲ ਰਹੇ ਹਨ। ਪਿੰਡ ਕਾਂਗੜ ਵਿਖੇ ਪਾਣੀ ਵਾਲੀ ਟੈਂਕੀ ਉਪਰ ਚੜੇ ਸ਼ੁੰਦਰ ਲਾਲ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਦੀ ਸ਼ਹਿ ਉਪਰ ਸਥਾਨਿਕ ਕੁਝ ਆਪ ਆਗੂਆਂ ਵਲੋਂ ਉਨ੍ਹਾਂ ਨਾਲ ਸਿਆਸੀ ਰੰਜਿਸ਼ ਕੱਢੀ ਜਾ ਰਹੀ ਹੈ। ਇਸੇ ਤਹਿਤ ਹੀ ਨਗਰ ਪੰਚਾਇਤ ਭਗਤਾ ਭਾਈਕਾ ਵਿਚ ਲੰਮੇ ਸਮੇਂ ਤੋਂ ਕੰਮ ਕਰਦੇ ਪੰਜ ਕੱਚੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਸ਼ਹਿਰ ਦੇ ਕੁਝ ਆਪ ਆਗੂਆਂ ਦਾ ਨਾਮ ਜਨਤਕ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਆਪ ਹੁਦਰੀਆਂ ਦਾ ਆਮ ਆਦਮੀ ਪਾਰਟੀ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ। ਖ਼ਬਰ ਲਿਖੇ ਜਾਣ ਤੱਕ ਪਿੰਡ ਕਾਂਗੜ ਵਿਖੇ ਕੋਈ ਅਧਿਕਾਰੀ ਜਾਂ ਕੋਈ ਆਪ ਆਗੂ ਨਹੀਂ ਪਹੁੰਚਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ