JALANDHAR WEATHER

ਪੈਰਿਸ ਉਲੰਪਿਕ: ਅੱਜ 7 ਮੁਕਾਬਲਿਆਂ ਵਿਚ 18 ਭਾਰਤੀ ਖ਼ਿਡਾਰੀ ਕਰਨਗੇ ਚੁਣੌਤੀ ਪੇਸ਼

ਪੈਰਿਸ, 27 ਜੁਲਾਈ- ਭਾਰਤੀ ਖਿਡਾਰੀ ਸ਼ੁੱਕਰਵਾਰ ਦੇਰ ਰਾਤ ਉਦਘਾਟਨੀ ਸਮਾਰੋਹ ਤੋਂ ਬਾਅਦ ਅੱਜ ਸੱਤ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਭਾਰਤ ਬੈਡਮਿੰਟਨ, ਨਿਸ਼ਾਨੇਬਾਜ਼ੀ, ਮੁੱਕੇਬਾਜ਼ੀ, ਰੋਇੰਗ, ਹਾਕੀ, ਟੇਬਲ ਟੈਨਿਸ ਅਤੇ ਟੈਨਿਸ ਵਿਚ ਹਿੱਸਾ ਲਵੇਗਾ। ਇਸ ਦੌਰਾਨ 18 ਭਾਰਤੀ ਖ਼ਿਡਾਰੀ ਚੁਣੌਤੀ ਪੇਸ਼ ਕਰਨ ਲਈ ਉਤਰਨਗੇ, ਜਦਕਿ ਭਾਰਤੀ ਪੁਰਸ਼ ਹਾਕੀ ਟੀਮ ਵੀ ਪੂਲ-ਬੀ ’ਚ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਹਿਲੇ ਦਿਨ ਰੋਇੰਗ ਵਿਚ ਨਿਸ਼ਾਨੇਬਾਜ਼ ਅਤੇ ਪੁਰਸ਼ ਸਕਲਸ ਖਿਡਾਰੀ ਪੰਵਰ ਬਲਰਾਜ ਵਲੋਂ ਭਾਰਤੀ ਚੁਣੌਤੀ ਦੀ ਸ਼ੁਰੂਆਤ ਕੀਤੀ ਜਾਵੇਗੀ। 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਕੁਆਲੀਫ਼ਿਕੇਸ਼ਨ ਵਿਚ ਸੰਦੀਪ ਸਿੰਘ/ਇਲਾਵੇਨਿਲ ਵਲਾਰੀਵਨ ਅਤੇ ਅਰਜੁਨ ਬਬੂਟਾ/ਰਮਿਤਾ ਜਿੰਦਲ ਦੀ ਜੋੜੀ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਸ਼ੁਰੂ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ