JALANDHAR WEATHER

ਚੰਗਰ ਦੇ ਪਿੰਡ ਲਖੇੜ ਦੇ ਭਾਰਤੀ ਫ਼ੌਜ ਵਿਚ ਤਾਇਨਾਤ ਨੌਜਵਾਨ ਚੌਧਰੀ ਮੋਹਨ ਲਾਲ ਨੇ ਉੱਚੇ ਪਰਬਤ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ

ਸ੍ਰੀ ਅਨੰਦਪੁਰ ਸਾਹਿਬ ,26 ਜੁਲਾਈ (ਨਿੱਕੂਵਾਲ / ਸੈਣੀ)-ਚੰਗਰ ਦੇ ਪਿੰਡ ਲਖੇੜ ਦੇ ਭਾਰਤੀ ਫ਼ੌਜ ਵਿਚ ਤਾਇਨਾਤ ਅਤੇ ਸਾਬਕਾ ਸਰਪੰਚ ਚੌਧਰੀ ਬਚਨਾ ਰਾਮ ਦੇ ਹੋਣਹਾਰ ਸਪੁੱਤਰ ਚੌਧਰੀ ਮੋਹਨ ਲਾਲ ਵਲੋਂ 13 ਦੇਸ਼ਾਂ ਦੇ 44 ਪਰਬਤਰੋਹੀਆਂ ਨਾਲ ਮਿਸ਼ਨ ਸ਼ਾਂਤੀ ਤਹਿਤ ਰੂਸ ਵਿਖੇ ਸਥਿਤ ਯੂਰਪ ਦੀ ਸਾਰਿਆਂ ਤੋਂ 5642 ਮੀਟਰ ਉੱਚਾਈ ਵਾਲੀ ਮਾਊਂਟ ਐਲਬਰਸ ਚੋਟੀ ਫ਼ਤਹਿ ਕੀਤੀ ਗਈ।ਅਤੇ ਇਸ ਨੌਜਵਾਨ ਵਲੋਂ ਭਾਰਤੀ ਦਲ ਦੇ 6 ਮੈਂਬਰਾਂ ਨਾਲ ਇਸ ਪਰਬਤ 'ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਮਾਣ ਵਧਾਇਆ ਗਿਆ। ਇਸ ਮੁਹਿੰਮ ਵਿਚ ਭਾਰਤ ਅਤੇ ਮੰਗੋਲੀਆ ਦੀ ਛੇ-ਛੇ ਮੈਂਬਰੀ ਟੀਮ ਤੋਂ ਇਲਾਵਾ ਓਮਾਨ, ਇਰਾਕ, ਅਫ਼ਗਾਨਿਸਤਾਨ, ਨਾਮੀਬੀਆ, ਅਰਮੀਨੀਆ, ਇਰਾਨ, ਜੋਰਡਨ, ਚੀਨ ਅਤੇ ਰੂਸ ਦੇ ਤਿੰਨ-ਤਿੰਨ ਮੈਂਬਰ ਜਦੋਕਿ ਬ੍ਰਾਜ਼ੀਲ ਦਾ ਇਕ ਮੈਂਬਰ ਸ਼ਾਮਲ ਸੀ। ਇਸ ਮੁਹਿੰਮ ਵਿਚ ਸਿਰਫ ਇੱਕੋ-ਇੱਕ ਔਰਤ ਭਾਰਤ ਦੀ ਸ਼੍ਰਿਸ਼ਟੀ ਠਾਕੁਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ