JALANDHAR WEATHER

ਚੌਕਸ ਕਮਿਸ਼ਨਰੇਟ ਪੁਲਿਸ ਨੇ ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਗੈਸ ਕਟਰ ਤੇ ਹੋਰ ਮਸ਼ੀਨਾਂ ਸਮੇਤ ਚਾਰ ਕਾਬੂ

ਜਲੰਧਰ, 26 ਜੁਲਾਈ ( ਮਨਜੋਤ ਸਿੰਘ ) ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜੰਡਿਆਲਾ ਤੋਂ ਗੁਰਾਇਆ ਰੋਡ ਸਥਿਤ ਕੇਨਰਾ ਬੈਂਕ ਦੇ ਏ.ਟੀ.ਐਮ. ਤੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਕੇ ਇਸ ਵਿਚ ਸ਼ਾਮਿਲ ਚਾਰ ਚੋਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੰਡਿਆਲਾ ਚੌਂਕੀ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਏ.ਟੀ.ਐਮ. ਤੇ ਕੁੱਛ ਸ਼ੱਕੀ ਗਤੀਵਿਧੀ ਦੇਖੀ । ਉਨ੍ਹਾਂ ਦੱਸਿਆ ਕਿ ਸ਼ੱਕ ਪੈਣ 'ਤੇ ਪੁਲਿਸ ਪਾਰਟੀ ਨੇ ਏ.ਟੀ.ਐਮ. 'ਤੇ ਜਾ ਕੇ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਾਲੂਵਾਲਾ, ਤਰਨਤਾਰਨ ਨੂੰ ਮੌਕੇ 'ਤੇ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ ਗੈਸ ਕਟਰ ਦੀ ਕਿੱਟ ਬਰਾਮਦ ਕੀਤੀ ਜੋ ਕਿ ਮਸ਼ੀਨ ਨੂੰ ਕੱਟ ਕੇ ਪੈਸੇ ਚੋਰੀ ਕਰਨ ਲਈ ਵਰਤਿਆ ਜਾ ਰਿਹਾ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਨਾਲ ਚਾਰ ਹੋਰ ਚੋਰ ਇਸ ਵਾਰਦਾਤ ਵਿਚ ਸ਼ਾਮਿਲ ਸਨ। ਪੁਲਿਸ ਨੇ ਦੋਸ਼ੀਆਂ ਕੋਲੋਂ ਇਕ ਇਨੋਵਾ ਕਾਰ, ਇਕ ਗੈਸ ਕਟਰ ਕਿੱਟ, ਇਕ ਆਕਸੀਜਨ ਸਿਲੰਡਰ, ਇਕ ਗੈਸ ਸਿਲੰਡਰ, ਇਕ ਲੋਹੇ ਦੀ ਰਾਡ, ਇਕ ਪੇਚਾਂ ਵਾਲਾ ਡਰਾਈਵਰ ਅਤੇ ਦੋ ਪਰਨੇ ਬਰਾਮਦ ਕੀਤੇ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ