JALANDHAR WEATHER

ਮਾਛੀਵਾੜਾ ਦੀ ਮਾਡਲ ਟਾਊਨ ਕਲੋਨੀ 'ਚੋਂ ਦੋ ਨੌਜਵਾਨਾਂ ਦੀਆਂ ਇਤਰਾਜ਼ਯੋਗ ਹਾਲਤ 'ਚ ਮਿਲੀਆਂ ਮ੍ਰਿਤਕ ਦੇਹਾਂ

ਮਾਛੀਵਾੜਾ ਸਾਹਿਬ ,26 ਜੁਲਾਈ ( ਜੀ. ਐੱਸ. ਚੌਹਾਨ ) - ਸਥਾਨਕ ਸ਼ਹਿਰ ਦੇ ਕੁਹਾੜਾ ਰੋਡ ਸਥਿਤ ਮਾਡਲ ਟਾਊਨ ਕਲੋਨੀ 'ਚ ਇਕ ਖਾਲੀ ਪਲਾਟ ਦੇ ਸਾਈਡ 'ਤੇ ਪਾਏ ਕਮਰੇ 'ਚੋਂ ਦੋ ਨੌਜਵਾਨਾਂ ਦੀਆਂ ਇਤਰਾਜ਼ਯੋਗ ਹਾਲਤ 'ਚ ਮ੍ਰਿਤਕ ਦੇਹਾਂ ਮਿਲੀਆਂ, ਜੋ ਕਿ ਦੋਵੇਂ ਨੌਜਵਾਨ ਵੱਖ-ਵੱਖ ਮੰਜਿਆਂ 'ਤੇ ਪਏ ਸਨ। ਇਨ੍ਹਾਂ ਦੇ ਮੂੰਹ 'ਚੋਂ ਝੱਗ ਨਿਕਲ ਰਿਹਾ ਸੀ ਅਤੇ ਆਲੇ ਦੁਆਲੇ ਨਸ਼ਿਆਂ ਦੀ ਇਤਰਾਜ਼ਯੋਗ ਸਮੱਗਰੀ ਪਈ ਵੇਖਣ ਨੂੰ ਮਿਲੀ ਹੈ । ਪ੍ਰਾਪਤ ਜਾਣਕਾਰੀ ਦੌਰਾਨ ਪਤਾ ਲੱਗਾ ਕਿ ਦੋਵੇਂ ਨੌਜਵਾਨ ਪਿੰਡ ਗੁਰੂਗੜ੍ਹ ਦੇ ਰਹਿਣ ਵਾਲੇ ਸਨ ਅਤੇ ਪਿੱਛੋਂ ਬਿਹਾਰ ਤੋਂ ਸਨ। ਮਾਛੀਵਾੜਾ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ