JALANDHAR WEATHER

ਕਾਂਵੜ ਯਾਤਰਾ ਰੂਟ ’ਤੇ ਨੇਮ ਪਲੇਟਾਂ ਲਗਾਉਣ ਦੇ ਹੁਕਮਾਂ ’ਤੇ ਪਾਬੰਦੀ ਜਾਰੀ ਰਹੇਗੀ- ਸੁਪਰੀਮ ਕੋਰਟ

ਨਵੀਂ ਦਿੱਲੀ, 26 ਜੁਲਾਈ- ਸੁਪਰੀਮ ਕੋਰਟ ਨੇ ਕਾਂਵੜ ਮਾਰਗ ’ਤੇ ਸਥਿਤ ਦੁਕਾਨਦਾਰਾਂ ’ਤੇ ਨੇਮ ਪਲੇਟ ਲਗਾਉਣ ਦੇ ਰਾਜ ਸਰਕਾਰਾਂ ਦੇ ਆਦੇਸ਼ ’ਤੇ ਰੋਕ ਜਾਰੀ ਰੱਖੀ ਹੈ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਹਲਫ਼ਨਾਮੇ ਤੋਂ ਬਾਅਦ ਵੀ ਹੁਕਮਾਂ ’ਤੇ ਰੋਕ ਜਾਰੀ ਰੱਖੀ ਹੋਈ ਹੈ। ਇਸ ਤੋਂ ਪਹਿਲਾਂ, ਉੱਤਰ ਪ੍ਰਦੇਸ਼ (ਯੂਪੀ) ਸਰਕਾਰ ਨੇ ਸੁਪਰੀਮ ਕੋਰਟ ਵਿਚ ਇਕ ਹਲਫ਼ਨਾਮਾ ਦਾਇਰ ਕੀਤਾ ਸੀ, ਜਿਸ ਵਿਚ ਸਰਕਾਰ ਨੇ ਕਾਂਵੜ ਯਾਤਰਾ ਦੌਰਾਨ ਦੁਕਾਨਾਂ ’ਤੇ ਨੇਮ ਪਲੇਟ ਲਗਾਉਣ ਦੇ ਆਪਣੇ ਆਦੇਸ਼ ਦਾ ਬਚਾਅ ਕੀਤਾ ਤੇ ਕਿਹਾ ਹੈ ਕਿ ਕਾਂਵੜ ਯਾਤਰਾ ਦੀ ਸ਼ਾਂਤੀਪੂਰਨ ਸਮਾਪਤੀ ਨੂੰ ਯਕੀਨੀ ਬਣਾਉਣ ਅਤੇ ਪਾਰਦਰਸ਼ਤਾ ਬਣਾਈ ਰੱਖਣ ਦੇ ਉਦੇਸ਼ ਨਾਲ ਉਸ ਨੇ ਦਿਸ਼ਾ-ਨਿਰਦੇਸ਼ ਦਿੱਤੇੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ