JALANDHAR WEATHER

ਲੋਹੀਆਂ ਇਲਾਕੇ ਦੇ ਜੰਮਪਲ ਗੁਰਿੰਦਰ ਸਿੰਘ ਜੋਸਨ ਵਲੋਂ ਯੂ.ਕੇ. 'ਚ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਦਰਜ

ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਖਾਸ ਦੇ ਪਿੰਡ ਸਿੱਧੂਪੁਰ ਦੇ ਜੰਮਪਲ ਗੁਰਿੰਦਰ ਸਿੰਘ ਜੋਸਨ ਵਲੋਂ ਯੂ. ਕੇ. ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ ਗਈ। ਜਾਣਕਾਰੀ ਦਿੰਦਿਆਂ ਸਰਵਣ ਸਿੰਘ ਸਾ. ਸਰਪੰਚ ਵਾੜਾ ਬੁੱਧ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਮੇ ਦੇ ਪੁੱਤਰ ਗੁਰਿੰਦਰ ਸਿੰਘ ਜੋਸਨ ਨੇ ਯੂ. ਕੇ. ਚੋਣਾਂ ’ਚ ਜਿੱਤ ਪ੍ਰਾਪਤ ਕਰਕੇ ਜਿਥੇ ਵਿਦੇਸ਼ੀ ਧਰਤੀ ’ਤੇ ਝੰਡੇ ਗੱਡੇ ਹਨ, ਉਥੇ ਆਪਣੇ ਇਲਾਕੇ ਦਾ ਮਾਣ ਵੀ ਵਧਾਇਆ ਹੈ। ਇਸ ਮੌਕੇ ਅਜ਼ਮੇਰ ਸਿੰਘ ਵਾੜਾ ਬੁੱਧ ਸਿੰਘ ਨੇ ਕਿਹਾ ਕਿ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਯੂ. ਕੇ. ਚੋਣਾਂ ’ਚ ਪੰਜਾਬੀ ਮੂਲ ਦੇ ਕੁੱਲ 11 ਮੈਂਬਰ ਪਾਰਲੀਮੈਂਟ ਚੁਣੇ ਗਏ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ