ਰਾਹੁਲ ਗਾਂਧੀ ਮਨੀਪੁਰ ਦੇ ਬਿਸ਼ਨੂਪੁਰ ਦੇ ਮੋਇਰੰਗ ਵਿਖੇ ਇਕ ਰਾਹਤ ਕੈਂਪ ਵਿਚ ਲੋਕਾਂ ਨੂੰ ਮਿਲੇ
ਇੰਫਾਲ, 8 ਜੁਲਾਈ- ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮਨੀਪੁਰ ਦੇ ਬਿਸ਼ਨੂਪੁਰ ਦੇ ਮੋਇਰੰਗ ਵਿਖੇ ਇਕ ਰਾਹਤ ਕੈਂਪ ਵਿਚ ਲੋਕਾਂ ਨੂੰ ਮਿਲੇ। ਉੱਤਰ-ਪੂਰਬੀ ਰਾਜਾਂ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ । ਕਾਂਗਰਸੀ ਸੰਸਦ ਮੈਂਬਰ ਨੇ ਸੜਕ ਰਾਹੀਂ ਮਨੀਪੁਰ ਜਾਣ ਤੋਂ ਪਹਿਲਾਂ ਅਸਾਮ ਦੇ ਕਛਰ ਜ਼ਿਲ੍ਹੇ ਅਤੇ ਲਖੀਪੁਰ ਵਿਚ ਹੜ੍ਹ ਰਾਹਤ ਕੈਂਪ ਦਾ ਦੌਰਾ ਕੀਤਾ। ਸ਼ਾਮ ਨੂੰ ਉਹ ਪਾਰਟੀ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਅਤੇ ਰਾਜਪਾਲ ਅਨੁਸੂਈਆ ਉਈਕੇ ਨਾਲ ਮੁਲਾਕਾਤ ਕਰਨਗੇ।