JALANDHAR WEATHER

ਐਮਾ ਜੱਟਾ ਦੇ ਕਰੀਬ ਤੂੜੀ ਨਾਲ ਲੱਦੀ ਟਾਟਾ 407 ਨਹਿਰ 'ਚ ਡਿੱਗੀ

ਕੋਟਫ਼ਤੂਹੀ, 5 ਜੁਲਾਈ (ਅਵਤਾਰ ਸਿੰਘ ਅਟਵਾਲ)-ਪਿੰਡ ਐਮਾ ਜੱਟਾ ਦੇ ਕਰੀਬ ਪਾਣੀ ਨਾਲ ਭਰੀ ਹੋਈ ਬਿਸਤ ਦੁਆਬ ਨਹਿਰ ਵਿਚ ਇਕ ਤੂੜੀ ਨਾਲ ਲੱਦੀ ਹੋਈ ਟਾਟਾ 407 ਪਿੱਕਅਪ ਗੱਡੀ ਨਹਿਰ ਵਿਚ ਡਿੱਗ ਪਈ। ਗੱਡੀ ਵਿਚ ਚਾਲਕ ਤੇ ਉਸ ਦੇ 2 ਹੋਰ ਸਾਥੀਆਂ ਵਲੋਂ ਜੱਦੋ-ਜਹਿਦ ਨਾਲ ਬਚਾਅ ਹੋਇਆ। ਜਾਣਕਾਰੀ ਅਨੁਸਾਰ ਕੋਟਫ਼ਤੂਹੀ ਵਲੋਂ ਹਿਮਾਚਲ ਦੀ ਟਾਟਾ 407 ਪਿੱਕਅਪ ਗੱਡੀ ਜੋ ਤੂੜੀ ਨਾਲ ਭਰੀ ਹੋਈ ਸੀ, ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ਰਾਹੀਂ ਗੜ੍ਹਸ਼ੰਕਰ ਵੱਲ ਨੂੰ ਜਾ ਰਹੀ ਸੀ, ਜਦੋਂ ਇਹ ਗੱਡੀ ਐਮਾ ਜੱਟਾ ਦੇ ਕਰੀਬ ਪਹੁੰਚੀ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਹੋਏ ਨਹਿਰ ਦੇ ਕਿਨਾਰੇ ਨਾ ਹੋਣ ਕਰਕੇ ਇਹ ਗੱਡੀ ਪਾਣੀ ਦੀ ਭਰੀ ਹੋਈ ਨਹਿਰ ਵਿਚ ਡਿੱਗ ਪਈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ