JALANDHAR WEATHER

ਸਬ- ਡਵੀਜ਼ਨ ਲੋਪੋਕੇ ਵਿਖੇ ਬਿਜਲੀ ਮੰਤਰੀ ਖ਼ਿਲਾਫ਼ ਧਰਨਾ

ਚੋਗਾਵਾਂ, 8 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬਿਜਲੀ ਕਰਮਚਾਰੀ ਦੀ ਬਦਲੀ ਨੂੰ ਲੈ ਕੇ ਰੋਸ ਵਜੋਂ ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜ਼ਨ ਬਿਜਲੀ ਦਫ਼ਤਰ ਲੋਪੋਕੇ ਵਿਖੇ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ ਸਬ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਸਬ ਡਵੀਜ਼ਨ ਟਾਂਗਰਾ ਵਿਖੇ ਤਾਇਨਾਤ ਤਲਵਿੰਦਰ ਸਿੰਘ ਲਾਈਨ ਮੈਨ ਦੀ ਰੰਜਿਸ਼ ਤਹਿਤ ਧੱਕੇਸ਼ਾਹੀ ਨਾਲ ਨਵਾਂਸ਼ਹਿਰ ਡਵੀਜ਼ਨ ਹੁਸਿਆਰਪੁਰ ਵਿਖੇ ਬਦਲੀ ਕਰ ਦਿੱਤੀ ਗਈ ਹੈ ਅਤੇ ਰਾਜਨੀਤਿਕ ਦਬਾਅ ਹੇਠਾਂ ਡਿਊਟੀ ਟਾਂਗਰਾ ਤੋਂ ਰਿਲੀਵ ਕਰ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਸਬ ਡਵੀਜ਼ਨ ਲੋਪੋਕੇ ਦੇ ਸਮੁੱਚੇ ਬਿਜਲੀ ਕਾਮੇ ਆਪਣਾ ਕੰਮ ਕਾਜ ਠੱਪ ਕਰਕੇ ਰੋਸ ਧਰਨਾ ਦੇ ਰਹੇ ਹਨ। ਸਮੁੱਚੇ ਬਿਜਲੀ ਕਾਮਿਆਂ ਤੇ ਬੁਲਾਰਿਆਂ ਨੇ ਉੱਚ ਅਧਿਕਾਰੀਆਂ, ਮੈਨੇਜਮੈਂਟ ਤੇ ਬਿਜਲੀ ਮੰਤਰੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਕੀਤੀ ਗਈ ਇਸ ਨਾਜਾਇਜ਼ ਬਦਲੀ ਨੂੰ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਰੋਸ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ