JALANDHAR WEATHER

ਬਰਤਾਨੀਆ 'ਚ ਆਮ ਚੋਣਾਂ ਅੱਜ, ਪਹਿਲਾ ਨਤੀਜਾ ਰਾਤੀਂ 10:45 ਵਜੇ ਆਵੇਗਾ

ਲੰਡਨ, 3 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਆਮ ਚੋਣਾਂ ਅੱਜ ਸਵੇਰੇ 7 ਵਜੇ ਤੋਂ ਰਾਤੀਂ 10 ਵਜੇ ਤੱਕ ਪੈ ਰਹੀਆਂ ਹਨ। 650 ਸੰਸਦੀ ਸੀਟਾਂ ਲਈ 4500 ਤੋਂ ਵੱਧ ਉਮੀਦਵਾਰ ਮੈਦਾਨ ਵਿਚ ਹਨ। ਜਦਕਿ ਮੁੱਖ ਮੁਕਾਬਲਾ ਲੇਬਰ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੋਵੇਗਾ। ਸੰਸਦੀ ਚੋਣਾਂ ਵਿਚ ਪਹਿਲੀ ਵਾਰ ਤਸਵੀਰ ਵਾਲੇ ਪਛਾਣ ਪੱਤਰ ਦੀ ਵਰਤੋਂ ਹੋਵੇਗੀ। ਭਾਵੇਂ ਕੌਂਸਲ ਅਤੇ ਲੰਡਨ ਚੋਣਾਂ ਵਿਚ ਪਹਿਲਾਂ ਵੀ ਇਸ ਦੀ ਵਰਤੋਂ ਹੋ ਚੁੱਕੀ ਹੈ। ਚੋਣ ਬੂਥ ਸਵੇਰੇ 7 ਵਜੇ ਖੁੱਲ੍ਹਣਗੇ ਅਤੇ ਰਾਤੀਂ 10 ਵਜੇ ਬੰਦ ਹੋਣ ਉਪਰੰਤ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਪਹਿਲਾ ਚੋਣ ਨਤੀਜਾ ਰਾਤੀਂ 10:45 ਦੇ ਕਰੀਬ ਆਉਣ ਦੀ ਸੰਭਾਵਨਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ