ਵਿਰੋਧੀ ਸਦਨ ਨਹੀਂ, ਮਰਿਆਦਾ ਛੱਡ ਕੇ ਗਏ ਹਨ- ਜਗਦੀਪ ਧਨਖੜ
![](/cmsimages/20240703/4563533__whatsapp image 2024-07-03 at 12.55.53 pm.jpeg)
ਨਵੀਂ ਦਿੱਲੀ, 3 ਜੁਲਾਈ- ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਸਦਨ ਵਿਚੋਂ ਚਲੇ ਜਾਣ ’ਤੇ ਰਾਜ ਸਭਾ ਪ੍ਰਧਾਨ ਜਗਦੀਪ ਧਨਖੜ ਨੇ ਕਿਹਾ ਕਿ ਵਾਕਆਊਟ ਕਰਨਾ ਸੰਵਿਧਾਨ ਦਾ ਅਪਮਾਨ ਕਰਨਾ ਹੈ ਅਤੇ ਉਹ ਮੈਨੂੰ ਨਹੀਂ ਬਲਕਿ ਸੰਵਿਧਾਨ ਨੂੰ ਪਿੱਠ ਦਿਖਾ ਕੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਸਦਨ ਨਹੀਂ ਮਰਿਆਦਾ ਛੱਡ ਕੇ ਗਏ ਹਨ। ਉਨ੍ਹਾਂ ਆਪਣੇ ਹਲਫ਼ ਦਾ ਅਪਮਾਨ ਕੀਤਾ ਹੈ।