ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਸੰਸਦ 'ਚ ਹੰਗਾਮਾ
![](/cmsimages/20240701/4561851__psd watermark (1).jpg)
ਨਵੀਂ ਦਿੱਲੀ, 1 ਜੁਲਾਈ-ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਸੰਸਦ 'ਚ ਹੰਗਾਮਾ ਹੋ ਗਿਆ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਹਿੰਦੂ ਭਾਈਚਾਰੇ ਉਤੇ ਦਿੱਤੇ ਗਏ ਬਿਆਨ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਹਿੰਦੂ ਭਾਈਚਾਰੇ ਨੂੰ ਹਿੰਸਕ ਕਹਿਣਾ ਬਹੁਤ ਗੰਭੀਰ ਮਾਮਲਾ ਹੈ। ਇਨ੍ਹਾਂ ਬਿਆਨਾਂ ਨੂੰ ਲੈ ਕੇ ਖੂਬ ਹੰਗਾਮਾ ਛਿੜ ਗਿਆ ਹੈ।