JALANDHAR WEATHER

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਦੇ ਸਾਹਮਣੇ ਮਚੇ ਅੱਗ ਦੇ ਭਾਂਬੜ

ਭਰਤਗੜ੍ਹ , 16 ਜੂਨ (ਜਸਬੀਰ ਸਿੰਘ ਬਾਵਾ) - ਹੁਣੇ ਰਾਤੀਂ ਕਰੀਬ ਸਵਾ 9 ਵਜੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਦੇ ਸਾਹਮਣੇ ਜੰਗਲੀ ਰਕਬੇ ਵਿਚ ਅਚਾਨਕ ਮਚੇ ਅੱਗ ਦੇ ਭਾਂਬੜਾਂ ਦੀ ਲਪੇਟ 'ਚ ਨੇੜਲੇ ਪਿੰਡਾਂ ਦੇ ਮਾਲਕਾਂ ਦੇ ਕਰੀਬ 8 ਏਕੜ ਜ਼ਮੀਨ 'ਚ ਖੜ੍ਹੇ ਦਰੱਖਤ ਅਤੇ ਸਰਕੰਡਾ ਤਬਾਹ ਹੋ ਰਿਹਾ ਹੈ। ਕਾਮਿਆਂ ਅਤੇ ਨੌਜਵਾਨਾਂ ਦੀ ਇਤਲਾਹ ਮਿਲਣ ਤੋਂ ਬਾਅਦ ਵੀ ਅਜੇ ਤੱਕ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮ ਆਪਣੇ ਵਾਹਨ ਸਮੇਤ ਨਹੀਂ ਪੁੱਜ ਸਕੇ। ਜੰਗਲਾਤ ਵਿਭਾਗ ਦੇ ਕੱਚੇ ਕਾਮੇ ਹਰਦੇਵ ਸਿੰਘ, ਨੌਜਵਾਨ ਰਾਜਵੀਰ ਸਿੰਘ ਸੁੱਚਾ ਸਿੰਘ ਦੀ ਸਹਾਇਤਾ ਅਤੇ ਨਿਜੀ ਸਾਧਨਾਂ ਨਾਲ ਅੱਗ ਬੁਝਾਉਣ 'ਚ ਜੁਟੇ ਹੋਏ ਹਨ। ਇਨ੍ਹਾਂ ਦੱਸਿਆ ਕਿ ਵਿਭਾਗ ਨੂੰ ਸੂਚਨਾ ਦੇਣ ਦੇ ਬਾਵਜੂਦ ਅੱਗ ਬੁਝਾਊ ਪਹੁੰਚਣ ਤੋਂ ਅਸਮਰੱਥ ਹੈ, ਕੁਝ ਹੋਰ ਸਮੇਂ ਤੱਕ ਇਹ ਅੱਗ 'ਤੇ ਕਾਬੂ ਪਾ ਲੈਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ