JALANDHAR WEATHER

ਟੀ-20 ਵਿਸ਼ਵ ਕੱਪ ਲਈ 11.25 ਮਿਲੀਅਨ ਡਾਲਰ ਇਨਾਮ ਫ਼ੰਡ ਦੀ ਘੋਸ਼ਣਾ

ਬੈਂਗਲੁਰੂ, 3 ਜੂਨ- ਆਈ.ਸੀ.ਸੀ. ਨੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ 2024 ਲਈ 11.25 ਮਿਲੀਅਨ ਡਾਲਰ ਦੇ ਇਕ ਰਿਕਾਰਡ ਤੋੜ ਇਨਾਮ ਫੰਡ ਦੀ ਘੋਸ਼ਣਾ ਕੀਤੀ ਹੈ। ਇਸ ਅਨੁਸਾਰ ਜੇਤੂਆਂ ਨੂੰ ਘੱਟੋ-ਘੱਟ 2.45 ਮਿਲੀਅਨ ਡਾਲਰ ਮਿਲਣਗੇ। ਉਪ ਜੇਤੂ ਨੂੰ ਘੱਟੋ-ਘੱਟ 1.28 ਮਿਲੀਅਨ ਡਾਲਰ ਮਿਲਣਗੇ, ਜਦੋਂ ਕਿ ਸੈਮੀਫਾਈਨਲ ਵਿਚ ਹਾਰਨ ਵਾਲੇ ਨੂੰ 787,500 ਡਾਲਰ ਮਿਲਣਗੇ। ਜਿਹੜੀਆਂ ਟੀਮਾਂ ਦੂਜੇ ਗੇੜ ਤੋਂ ਅੱਗੇ ਨਹੀਂ ਵਧਦੀਆਂ ਹਨ, ਉਨ੍ਹਾਂ ਨੂੰ 382,500 ਡਾਲਰ ਹਰ ਇਕ ਨੂੰ ਮਿਲੇਗਾ ਅਤੇ ਨੌਵੇਂ ਅਤੇ 12ਵੇਂ ਸਥਾਨ ਦੇ ਵਿਚਕਾਰ ਰਹਿਣ ਵਾਲੀਆਂ ਟੀਮਾਂ ਨੂੰ 247,500 ਡਾਲਰ ਹਰ ਇਕ ਨੂੰ ਮਿਲੇਗਾ। 13ਵੇਂ ਤੋਂ 20ਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 225,000 ਡਾਲਰ ਦੀ ਕਮਾਈ ਹੋਵੇਗੀ। ਇਸ ਤੋਂ ਇਲਾਵਾ ਸੈਮੀਫ਼ਾਈਨਲ ਅਤੇ ਫ਼ਾਈਨਲ ਨੂੰ ਛੱਡ ਕੇ ਹਰ ਟੀਮ ਨੂੰ ਜਿੱਤੇ ਗਏ ਹਰੇਕ ਮੈਚ ਲਈ ਵਾਧੂ 31,154 ਡਾਲਰ ਪ੍ਰਾਪਤ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ