JALANDHAR WEATHER

ਪੋਲਿੰਗ ਬੂਥ 161 'ਤੇ 104 ਸਾਲਾ ਬਜੁਰਗ ਔਰਤ ਜੰਗੀਰ ਕੌਰ ਨੇ ਵੋਟ ਪਾਈ

ਲਹਿਰਾ ਮੁਹੱਬਤ, 1 ਜੂਨ ( ਸੁਖਪਾਲ ਸਿੰਘ ਸੁੱਖੀ) -ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਸਮੇਤ ਔਰਤਾਂ ਵਿੱਚ ਆਪਣੀ ਮੱਤ ਦਾ ਦਾਨ ਕਰਨ ਲਈ ਕਾਫ਼ੀ ਉਤਸਾਹ ਦਿਖਾਈ ਦੇ ਰਿਹਾ ਹੈ।ਉਥੇ ਵਿਧਾਨ ਸਭਾ ਭੁੱਚੋ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਲੋਕ ਸਭਾ ਚੋਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਣੇ ਬੂਥ ਨੰ . 161 'ਤੇ 104 ਸਾਲਾਂ ਦੇ ਬਜੁਰਗ ਔਰਤ ਜੰਗੀਰ ਕੌਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪੋਲਿੰਗ ਬੂਥ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਉਨ੍ਹਾਂ ਦਾ ਬੇਟਾ ਤਾਰਾ ਸਿੰਘ ਨੇ ਵੀ ਆਪਣੀ ਮਾਤਾ ਨਾਲ ਵੋਟ ਪਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ