JALANDHAR WEATHER

ਸਮਰਾਲਾ 'ਚ ਪਿੰਡ ਮੁਸ਼ਕਾਬਾਦ, ਟੱਪਰੀਆਂ ਤੇ ਖੀਰਨੀਆਂ ਤੇ ਖੀਰਨੀਆ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ

 

 ਪਿੰਡ ਵਾਸੀਆਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਐੱਸ ਐੱਸ ਪੀ ਅਵਨੀਤ ਕੋਡਲ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਪੁੱਜੇਸਮਰਾਲਾ, 01 ਜੂਨ (ਕੁਲਵਿੰਦਰ ਸਿੰਘ) :- ਇਥੋਂ ਨਜ਼ਦੀਕੀ ਪਿੰਡ ਮੁਸ਼ਕਾਬਾਦ ਵਿਖੇ ਬਾਇਓ ਗੈਸ ਪਲਾਟ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਪਿਛਲੇ 2 ਸਾਲਾਂ ਤੋਂ ਸੰਘਰਸ਼ ਵਿਢਿਆ ਜਾ ਰਿਹਾ ਹੈ ਜਿਸ ਦੇ ਤਹਿਤ ਪਿਛਲੇ 29 ਦਿਨਾਂ ਤੋਂ ਅਣਮਿਥੇ ਸਮੇਂ ਲਈ ਫੈਕਟਰੀ ਸਹਾਮਣੇ ਧਰਨਾ ਲਗਾਇਆ ਗਿਆ ਹੈ। ਪਿੰਡ ਮੁਸ਼ਕਾਬਾਦ, ਟੱਪਰੀਆ ਤੇ ਖੀਰਨੀਆ ਵਾਸੀਆਂ ਨੇ ਲੋਕ ਸਭਾ ਚੌਣਾ ਹਲਕਾ ਫਤਿਹਗੜ੍ਹ ਸਾਹਿਬ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ। ਲੋਕਤੰਤਰ ਦੇ ਅਧਿਕਾਰ ਮੁਤਾਬਿਕ ਲੋਕ ਸਭਾ ਚੌਣਾ ਦੌਰਾਨ  ਅੈਸ.ਅੈਸ.ਪੀ ਖੰਨਾ ਅਵਨੀਤ ਕੋਡਲ ਅਤੇ ਨਾਇਬ ਤਹਿਸੀਲ ਮੌਕੇ ਤੇ ਪੋਲਿੰਗ ਬੂਥਾ 'ਚ ਪੁੱਜ ਕੇ ਪਿੰਡ ਵਾਸੀਆ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਦੇ ਹੋਏ ਵੋਟਾਂ ਪਾਉਣ ਪ੍ਰਤੀ ਪ੍ਰੇਰਿਤ ਕਰਦੇ ਹੋਏ ਇਨ੍ਹਾਂ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ