JALANDHAR WEATHER

ਪੈ ਰਹੀ ਭਾਰੀ ਗਰਮੀ ਦੌਰਾਨ ਬੂਥਾਂ ਤੇ ਮੁਢਲੀ ਮੈਡੀਕਲ ਸਹਾਇਤਾ ਦਾ ਵੀ ਕੀਤਾ ਗਿਆ ਹੈ ਇੰਤਜ਼ਾਮ

ਜਲਾਲਾਬਾਦ,1ਜੂਨ(ਜਤਿੰਦਰ ਪਾਲ ਸਿੰਘ)- ਪੈ ਰਹੀ ਭਾਰੀ ਗਰਮੀ ਦੇ ਦੌਰਾਨ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਚੋਣ ਬੂਥਾਂ ਤੇ ਮੁਢਲੀ ਸਹਾਇਤਾ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਆਸ਼ਾ ਫੈਸੀਲੀਟੇਟਰ , ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰ ਜ਼ਰੂਰੀ ਦਵਾਈਆਂ ਲੈ ਕੇ ਪੋਲ ਬੂਥਾਂ ਤੇ ਹਾਜ਼ਰ ਸਨ। ਰੀਤਾ ਰਾਣੀ, ਆਸ਼ਾ ਫੈਸੀਲੀਟੇਟਰ, ਪੀ ਐੱਸ ਜੰਡ ਵਾਲਾ ਭੀਮੇ ਸ਼ਾਹ, ਸਬ ਸੈਂਟਰ ਸੁਖੇਰਾ ਬੋਦਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੈ ਰਹੀ ਭਾਰੀ ਗਰਮੀ ਵਿਚ ਜੇਕਰ ਕੋਈ ਵੀ ਵੋਟਰ ਨੂੰ ਕਿਸੇ ਵੀ ਤਰਾਂ ਦੀ ਲੋੜ ਪੈਂਦੀ ਹੈ ਤਾਂ ਅਸੀਂ ਸਹਾਇਤਾ ਲਈ ਹਾਜ਼ਰ ਹਾਂ। ਸਾਡੇ ਕੋਲ ਓ ਆਰ ਐੱਸ ਘੋਲ ਦਾ ਪੈਕਟ, ਖ਼ਾਲੀ ਪੇਟ ਵਾਲੀ ਦਵਾਈ ਅਤੇ ਹੋਰ ਕੋਈ ਮੁਢਲੀ ਲੋੜਾਂ ਵਾਲੀ ਦਵਾਈਆਂ ਮੌਜੂਦ ਹਨ। ਲੋੜ ਪੈਣ ਤੇ ਵੋਟਰ ਨੂੰ ਤੁਰੰਤ ਸੰਭਾਲਿਆ ਜਾਂਦਾ ਹੈ। ਜੇਕਰ ਵੋਟਰ ਤਬੀਅਤ ਜ਼ਿਆਦਾ ਖ਼ਰਾਬ ਹੋਵੇ ਤਾਂ ਮੌਕੇ ਤੇ ਐਂਬੂਲੈਂਸ ਵੀ ਬੁਲਾਈ ਜਾ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ