JALANDHAR WEATHER

ਬਿੰਜੋ 'ਚ ਪੋ੍. ਪੇ੍ਮ ਸਿੰਘ ਚੰਦੂਮਾਜਰਾ ਦੇ ਬੂਥ ਤੇ ਸਭ ਤੋ ਵੱਧ ਰੌਣਕ

ਕੋਟਫ਼ਤੂਹੀ, 1 ਜੂਨ (ਅਵਤਾਰ ਸਿੰਘ ਅਟਵਾਲ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋ ਅਕਾਲੀ ਦਲ (ਬ) ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਪਿੰਡ ਬਿੰਜੋ ਦੇ ਬੂਥ ਉੱਪਰ ਉਨ੍ਹਾਂ ਦੇ ਸਮਰਥਕ ਵਲੋ ਜਿੱਥੇ ਸਾਰਿਆਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਹੋਈ ਹੈ, ਉੱਥੇ ਇਸ ਬੂਥ ਉੱਪਰ ਸਭ ਤੋ ਵੱਧ ਰੌਣਕ ਵੇਖਣ ਨੂੰ ਮਿਲੀ, ਬੂਥ ਉੱਪਰ ਬਰਿੰਦਰ ਪਰਮਾਰ ਬਿੰਜੋ ਚੇਅਰਮੈਨ ਵੇਰਕਾ ਮਿਲਕ ਪਲਾਟ ਹੁਸ਼ਿਆਰਪੁਰ (ਸੇਵਾ ਮੁਕਤ), ਅਵਤਾਰ ਸਿੰਘ ਪਰਮਾਰ, ਏ. ਐੱਸ. ਪਰਮਾਰ, ਕੈਪਟਨ ਅਮਰੀਕ ਸਿੰਘ, ਨੰਬਰਦਾਰ ਦਵਿੰਦਰ ਸਿੰਘ, ਨੰਬਰਦਾਰ ਮੁਝੈਲ ਸਿੰਘ ਪਿੰਡ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਤੇ ਆਪਣੇ ਸਾਥੀਆ ਨਾਲ ਡਟੇ ਹੋਏ ਹਨ, ਜਦਕਿ ਆਸ-ਪਾਸ ਹੋਰ ਵੀ ਬੂਥ ਲੱਗੇ ਹੋਏ ਹਨ, ਪਰ ਸਭ ਤੋ ਵੱਧ ਰੌਣਕ ਇਸ ਬੂਥ ਉੱਪਰ ਵੇਖਣ ਨੂੰ ਮਿਲੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ