JALANDHAR WEATHER

ਔਰਤ ਵੋਟਰਾਂ ਵਿੱਚ ਉਤਸ਼ਾਹ, ਪ੍ਰਚਾਰ ਦੌਰਾਨ ਵਿਰੋਧ ਦੇ ਬਾਵਜੂਦ ਪਿੰਡਾਂ ਵਿੱਚ ਵੀ ਦਿਸੇ ਬੀਜੇਪੀ ਦੇ ਬੂਥ

 ਜੰਡਿਆਲਾ ਮੰਜਕੀ, 1ਜੂਨ (ਸੁਰਜੀਤ ਸਿੰਘ ਜੰਡਿਆਲਾ) ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਕੁੱਲ ਅੱਠ ਬੂਥਾਂ ਵਾਲੇ ਕਸਬਾ ਜੰਡਿਆਲਾ ਦੇ ਸਭ ਤੋਂ ਵੱਧ ਵੋਟਰਾਂ ਵਾਲੇ ਬੂਥ ਨੰਬਰ 194 ਜੋ ਕਿ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਹੈ ਤੇ ਸਵੇਰੇ 7:30 ਵਜੇ ਹੀ ਔਰਤ ਵੋਟਰਾਂ ਦੀ ਲੰਬੀ ਲਾਈਨ ਲੱਗਣੀ ਸ਼ੁਰੂ ਹੋ ਗਈ। ਇਸ ਬੂਥ ਤੇ 556 ਮਰਦ ਅਤੇ 551 ਔਰਤ ਵੋਟਰ ਹਨ। ਇਸੇ ਤਰ੍ਹਾਂ ਵੱਖ ਵੱਖ ਪਿੰਡਾਂ ਦੇ ਕੀਤੇ ਗਏ ਦੌਰੇ ਦੌਰਾਨ ਸਮਰਾਏ, ਧਨੀ ਪਿੰਡ,ਪੰਡੋਰੀ ਮੁਸ਼ਾਰਕਤੀ ਆਦਿ ਤੂੰ ਇਲਾਵਾ ਹੋਰ ਪਿੰਡਾਂ ਵਿੱਚ ਵੀ ਦੁਪਹਿਰ ਤੱਕ ਚੋਣ ਕੇਂਦਰਾਂ ਤੇ ਔਰਤ ਵੋਟਰਾਂ ਦੀ ਜਿਆਦਾ ਗਿਣਤੀ ਹੀ ਦੇਖੀ ਜਾ ਰਹੀ। ਇਲਾਕੇ ਵਿੱਚ ਖਾਸ ਗੱਲ ਇਹ ਰਹੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਵਿਰੋਧ ਦੇ ਬਾਵਜੂਦ ਕਈ ਪਿੰਡਾਂ ਵਿੱਚ ਦੌਰੇ ਦੌਰਾਨ ਬੀਜੇਪੀ ਦੇ ਬੂਥ ਲੱਗੇ ਦੇਖੇ ਗਏ। ਕਾਂਗਰਸ ਕਮਿਊਨਿਸਟਾਂ ਦਾ ਗੜ ਕਹੇ ਜਾਂਦੇ ਸਥਾਨਕ ਕਸਬੇ ਵਿੱਚ ਬੀਜੇਪੀ ਵਰਕਰਾਂ ਦੀ ਗਿਣਤੀ ਨਾ ਮਾਤਰ ਹੀ ਸਮਝੀ ਜਾਂਦੀ ਰਹੀ ਹੈ ਪ੍ਰੰਤੂ ਇਸ ਵਾਰ ਕੱਟੜਵਾਦੀ ਸਮਝੀ ਜਾਂਦੀ ਰਹੀ ਬੀਜੇਪੀ ਦੇ ਧਾਰਮਿਕ ਪ੍ਰਚਾਰ ਦਾ ਅਸਰ ਦੇਖਣ ਨੂੰ ਮਿਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ