JALANDHAR WEATHER

ਪਿੰਡ ਤਾਜੋਕੇ ਵਿਖੇ ਹੋਈ ਦੋ ਧਿਰਾਂ ਦੀ ਲੜਾਈ ਇੱਕ ਵਿਅਕਤੀ ਤੇ ਦੋ ਮਹਿਲਾਵਾਂ ਹੋਈਆਂ ਜ਼ਖਮੀ

ਤਪਾ ਮੰਡੀ, 1 ਜੂਨ-(ਵਿਜੇ ਸ਼ਰਮਾ ) ਲੋਕ ਸਭਾ ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਸੀ ਪਰ ਨੇੜਲੇ ਪਿੰਡ ਤਾਜੋਕੇ ਵਿਖੇ ਦੋ ਧਿਰਾਂ ਵਿਚਕਾਰ ਲੜਾਈ ਹੋਣ ਕਾਰਨ ਇੱਕ ਨੌਜਵਾਨ ਅਤੇ ਦੋ ਮਹਿਲਾਵਾਂ ਦੇ ਜਖਮੀ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਜੋ ਕਿ ਤਪਾ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹਨ। ਹਸਪਤਾਲ ਵਿੱਚ ਦਾਖਲ ਪੰਡਿਤ ਲਾਜਪਤ ਰਾਏ ਨੇ ਦੱਸਿਆ ਕਿ ਮੈਂ ਭਾਜਪਾ ਦੇ ਬੂਥ ਤੇ ਬੈਠਾ ਸੀ ਜਦ ਮੈਂ ਘਰੋਂ ਰੋਟੀ ਲੈਣ ਲਈ ਗਿਆ ਤਾਂ ਰਸਤੇ ਵਿੱਚ ਮੇਰੀ ਕੁੱਟਮਾਰ ਕੀਤੀ ਗਈ ਅਤੇ ਪੁਲਿਸ ਵਾਲਿਆਂ ਨੇ ਮੈਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਉਧਰ ਦੂਜੇ ਪਾਸੇ ਦੂਜੀ ਧਿਰ ਦੇ ਕਰਮਜੀਤ ਕੌਰ ਪਤਨੀ ਸੇਵਕ ਸਿੰਘ ਅਤੇ ਨਵਜੋਤ ਕੌਰ ਪੁੱਤਰੀ ਸੇਵਕ ਸਿੰਘ ਨੇ ਜੇਰੇ ਇਲਾਜ ਹਸਪਤਾਲ ਵਿੱਚ ਦੱਸਿਆ ਕਿ ਸਾਡੇ ਘਰ ਕਈ ਜਾਣਿਆਂ ਨੇ ਆ ਕੇ ਸਾਡੀ ਖਿੱਚ ਧੂਅ ਕੀਤੀ ਅਤੇ ਸਾਡੇ ਕੱਪੜੇ ਪਾੜ ਦਿੱਤੇ ਗਏ ਦੋਵੇਂ ਧਿਰਾਂ ਇਨਸਾਫ ਦੀ ਮੰਗ ਕਰ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ