ਮੁੰਬਈ ਕਸਟਮਜ਼ ਵਲੋਂ 4.44 ਕਰੋੜ ਦੇ ਸੋਨੇ ਅਤੇ 2.02 ਕਰੋੜ ਦੇ ਸਮੇਤ 6.46 ਕਰੋੜ ਰੁਪਏ ਦੀ ਰਕਮ ਜ਼ਬਤ
ਮੁੰਬਈ, 23 ਅਪ੍ਰੈਲ - 19-21 ਅਪ੍ਰੈਲ, 2024 ਦੇ ਦੌਰਾਨ,ਕੁੱਲ 13 ਮਾਮਲਿਆਂ ਵਿਚ ਮੁੰਬਈ ਕਸਟਮਜ਼ ਨੇ 4.44 ਕਰੋੜ ਰੁਪਏ ਮੁੱਲ ਦਾ 6.815 ਕਿਲੋਗ੍ਰਾਮ ਸੋਨਾ ਅਤੇ 2.02 ਕਰੋੜ ਰੁਪਏ ਦੇ ਹੀਰਿਆਂ ਦੇ ਨਾਲ 6.46 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਹੈ ਜਦਕਿ ਚਾਰ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਕਸਟਮਜ਼ ਅਨੁਸਾਰ ਹੀਰੇ ਨੂਡਲ ਦੇ ਪੈਕੇਟ 'ਚ ਛੁਪੇ ਹੋਏ ਮਿਲੇ ਹਨ।