ਬੰਗਾਲ 'ਚ ਚੱਕਰਵਾਤ 'ਰੇਮਲ' ਨੇ ਮਚਾਈ ਤਬਾਹੀ, ਛੇ ਮੌਤਾਂ
ਕੋਲਕਾਤਾ , 27 ਮਈ - ਬੰਗਾਲ ਦੀ ਖਾੜੀ ਤੋਂ ਆਏ ਚੱਕਰਵਾਤੀ ਤੂਫਾਨ 'ਰੇਮਲ' ਨੇ ਸੂਬੇ 'ਚ ਜਾਨ-ਮਾਲ ਦਾ ਕਾਫੀ ਨੁਕਸਾਨ ਕੀਤਾ ਹੈ। ਚੱਕਰਵਾਤੀ ਤੂਫਾਨ ਕਾਰਨ ਹੁਣ ਤੱਕ ਛੇ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ । ਦਰਜਨਾਂ ਜ਼ਖਮੀ ਹੋਏ ਹਨ। ਦੱਖਣੀ 24 ਪਰਗਨਾ ਜ਼ਿਲੇ ਦੇ ਕੱਕੜਦੀਪ, ਬਕਖਲੀ, ਫਰੇਜ਼ਰਗੰਜ, ਸਾਗਰਦੀਪ ਅਤੇ ਸੁੰਦਰਬਨ ਖੇਤਰਾਂ 'ਚ ਹਜ਼ਾਰਾਂ ਕੱਚੇ ਘਰ ਢਹਿ ਗਏ ਹਨ।