ਗਹਿਲੋਤ ਨੇ ਸਿਰਫ ਯੋਜਨਾਵਾਂ ਨੂੰ ਲਟਕਾਉਣ ਤੇ ਭਟਕਾਉਣ ਦਾ ਕੰਮ ਕੀਤਾ” - ਗਜੇਂਦਰ ਸਿੰਘ ਸ਼ੇਖਾਵਤ
ਜੈਪੁਰ, 26 ਫਰਵਰੀ - ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਈਸਟਰਨ ਰਾਜਸਥਾਨ ਕੈਨਾਲ ਪ੍ਰੋਜੈਕਟ (ਈ.ਆਰ.ਸੀ.ਪੀ.) ਅਗਲੇ 40-50 ਸਾਲਾਂ ਤੱਕ ਲੋਕਾਂ ਨੂੰ ਪਾਣੀ ਦੀ ਗਰੰਟੀ ਦੇਵੇਗਾ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਯੋਜਨਾਵਾਂ ਨੂੰ ਲਟਕਾਉਣ, ਭਟਕਾਉਣ ਅਤੇ ਰੋਕਣ ਦਾ ਕੰਮ ਹੀ ਕੀਤਾ ਸੀ।