ਪਾਕਿਸਤਾਨ : ਬੈਰਿਸਟਰ ਗੋਹਰ ਖ਼ਾਨ ਵਲੋਂ ਪੀ.ਐੱਮ.ਐੱਲ.-ਐੱਨ., ਪੀ.ਪੀ.ਪੀ.ਨਾਲ ਸੱਤਾ ਦੀ ਵੰਡ ਬਾਰੇ ਗੱਲਬਾਤ ਕਰਨ ਤੋਂ ਇਨਕਾਰ
ਇਸਲਾਮਾਬਾਦ, 12 ਫਰਵਰੀ - ਅਜਿਹੇ ਸਮੇਂ ਜਦੋਂ ਪਾਕਿਸਤਾਨ ਵਿੱਚ ਚੋਣ ਨਤੀਜਿਆਂ ਵਿੱਚ ਦੇਰੀ ਨੂੰ ਲੈ ਕੇ ਲੋਕਾਂ ਵਿਚ ਅਸੰਤੁਸ਼ਟੀ ਵਧ ਰਹੀ ਹੈ, ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਬੈਰਿਸਟਰ ਗੋਹਰ ਖ਼ਾਨ ਨੇ ਨਵਾਜ਼ ਸ਼ਰੀਫ਼ ਅਤੇ ਬਿਲਾਵਲ ਦੀਆਂ ਸਿਆਸੀ ਪਾਰਟੀਆਂ ਨਾਲ ਸੱਤਾ ਦੀ ਵੰਡ ਬਾਰੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।