ਸ਼ੰਭੂ ਬਾਰਡਰ ’ਤੇ ਘੱਗਰ ਪੁਲ ਉਪਰ ਲਾਈਆਂ ਰੋਕਾਂ ਕਾਰਨ ਆਮ ਲੋਕੀ ਘੱਗਰ ਵਿਚੋਂ ਪੈਦਲ ਲੰਘਣ ਲਈ ਹੋਏ ਮਜਬੂਰ
ਰਾਜਪੁਰਾ , 11 ਫਰਬਰੀ (ਰਣਜੀਤ ਸਿੰਘ ) ਪੰਜਾਬ—ਹਰਿਆਣਾ ਬਾਰਡਰ ਨੇੜੇ ਸ਼ੰਭੂ ਦੇ ਘੱਗਰ ਦਰਿਆ ਦੇ ਪੁਲ ਉਪਰ ਹਰਿਆਣਾ ਸਰਕਾਰ ਨੇ ਬੈਰੀਕੇਡ ਲਾ ਕੇ ਆਉਣ ਜਾਣ ਦਾ ਰਸਤਾ ਪੂਰੀ ਤਰ੍ਹਾਂ ਨਾਲ ਸੀਲ ਕਰ ਦਿਤਾ ਹੈ ,ਜਿਸ ਕਾਰਨ ਅੰਬਾਲਾ ਸਾਇਡ ਤੋਂ ਆਉਣ ਵਾਲੇ ਰਾਹਗੀਰ ਘੱਗਰ ਦਰਿਆ ਦੇ ਪਾਣੀ ਵਿਚੋਂ ਦੀ ਸਮਾਨ ਅਤੇ ਬੱਚਿਆਂ ਸਮੇਤ ਲੰਘਣ ਲਈ ਮਜਬੂਰ ਹੋਏ ਪਏ ਹਨ । ਘੱਗਰ ਵਿਚ ਪਾਣੀ ਦਾ ਬਹਾਅ ਜ਼ਿਆਦਾ ਹੋਣ ਕਾਰਨ ਬੱਚੇ ਅਤੇ ਔਰਤਾਂ ਲਈ ਘੱਗਰ ਪਾਰ ਕਰਨਾ ਕਾਫੀ ਜਿਆਦਾ ਔਖਾ ਹੈ।ਕਿਸਾਨਾਂ ਨੂੰ ਦਿੱਲੀ ਜਾਣ ਤੋ ਰੋਕਣ ਲਈ ਲਾਈਆਂ ਗਈਆਂ ਰੋਕਾਂ ਦਾ ਆਮ ਲੋਕਾਂ ’ਤੇ ਵੀ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈ ।