JALANDHAR WEATHER

ਦੇਣਦਾਰਾਂ ਦੀ ਜ਼ਲਾਲਤ ਤੇ ਕਈ ਮਹੀਨਿਆਂ ਤੋਂ ਬੇਕਾਰ ਬੈਠੇ ਨੌਜਵਾਨ ਨੇ ਨਹਿਰ’ਚ ਛਾਲ ਮਾਰ ਕੀਤੀ ਖੁਦਕੁਸ਼ੀ

ਮਾਛੀਵਾੜਾ ਸਾਹਿਬ ,21 ਜਨਵਰੀ (ਮਨੋਜ ਕੁਮਾਰ)- ਇਕ ਪਾਸੇ ਸੂਬੇ ਦਾ ਪੜ੍ਹਿਆ ਲਿਖਿਆ ਨੋਜਵਾਨ ਡਿਗਰੀਆਂ ਹੋਣ ਦੇ ਬਾਵਜੂਦ ਦੋ ਰੋਟੀ ਦੀ ਤਲਾਸ਼ ਵਿਚ ਧੱਕੇ ਖਾ ਰਿਹਾ ਹੈ ਤੇ ਦੂਸਰੇ ਪਾਸੇ ਕੰਮ ਦਾ ਹੁਨਰ ਹੋਣ ਦੇ ਬਾਵਜੂਦ ਕਈ ਮਹੀਨਿਆਂ ਤੋਂ ਬੇਕਾਰ ਬੈਠੇ ਨੌਜਵਾਨ ਨੇ ਦੇਣਦਾਰਾਂ ਦੀ ਜਲਾਲਤ ਤੋ ਦੁੱਖੀ ਹੋ ਕੇ ਪਿੰਡ ਗੜ੍ਹੀ ਲਾਗੇ ਸਰਹਿੰਦ ਨਹਿਰ ਵਿਚ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਨੌਜਵਾਨ ਸੁਖਪ੍ਰੀਤ ਸਿੰਘ 25 ਸਾਲਾ ਜੋ ਪਿੰਡ ਊਰਨਾ ਦਾ ਵਸਨੀਕ ਸੀ। ਕਾਫੀ ਸਮੇਂ ਤੋਂ ਕੰਮ ਨਾ ਮਿਲਣ ਕਰਕੇ ਪ੍ਰੇਸ਼ਾਨ ਸੀ ਤੇ ਉਹ ਸੈਲੂਨ ਦਾ ਕਾਰੀਗਰ ਸੀ । ਕਾਫੀ ਮਹੀਨਿਆਂ ਤੋਂ ਲਗਾਤਾਰ ਵਧਦੀ ਜਾ ਰਹੀ ਦੇਣਦਾਰੀ ਤੋਂ ਕਾਫੀ ਪਰੇਸ਼ਾਨ ਸੀ। ਫਿਲਹਾਲ ਪੁਲਿਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ