ਭਾਜਪਾ ਦਾ ਕੇਰਲ 'ਚ ਆਉਣਾ ਬਹੁਤ ਜ਼ਰੂਰੀ ਹੈ - ਸ਼ਿਵਰਾਜ ਸਿੰਘ ਚੌਹਾਨ
ਕੋਟਾਯਮ, ਕੇਰਲ, 18 ਜਨਵਰੀ – ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, "... ਮੈਨੂੰ ਇਕ ਗੱਲ ਦਾ ਬਹੁਤ ਦੁੱਖ ਹੈ ਕਿ ਇੱਥੋਂ ਦੀ ਰਾਜ ਸਰਕਾਰ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਸੇ ਲਗਨ ਨਾਲ ਨਹੀਂ ਦੇ ਰਹੀ, ਜਿਸ ਨਾਲ ਦੇਣਾ ਚਾਹੀਦਾ ਹੈ। ਕਈ ਯੋਜਨਾਵਾਂ ਦੇ ਨਾਂਅ ਬਦਲ ਦਿੱਤੇ ਗਏ ਹਨ । ਇੱਥੋਂ ਦੀ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ 'ਚ ਲਿਪਤ ਹੈ। ਅਜਿਹੇ 'ਚ ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਕੇਰਲ 'ਚ ਆਉਣਾ ਬਹੁਤ ਜ਼ਰੂਰੀ ਹੈ।''