ਮੁੱਖ ਮੰਤਰੀ ਦੀ ਫ਼ਰੀਦਕੋਟ ਫ਼ੇਰੀ ਦੌਰਾਨ ਲੋਕ ਹੋਏ ਖੱਜਲ-ਖੁਆਰ
ਫ਼ਰੀਦਕੋਟ, 8ਦਸੰਬਰ (ਜਸਵੰਤ ਸਿੰਘ ਪੁਰਬਾ)-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ਰੀਦਕੋਟ ਦੌਰੇ ਦੌਰਾਨ ਲੋਕਾਂ ਨੂੰ ਵੱਡੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਗੁਰੂ ਗੋਬਿੰਦ ਮੈਡੀਕਲ ਕਾਲਜ ਅਤੇ ਹਸਪਤਾਲ ਅੰਦਰ ਉਨ੍ਹਾਂ ਦਾ ਪ੍ਰੋਗਰਾਮ ਸੀ। ਇਹ ਸਾਰੇ ਖ਼ੇਤਰ ਨੂੰ ਪੁਲਿਸ ਨੇ ਨਾਕਾਬੰਦੀ ਕਰਕੇ ਘੇਰਿਆ ਹੋਇਆ ਸੀ। ਇਸ ਕਾਰਨ ਐਂਬੂਲੈਂਸਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਰਸਤੇ ਤੋਂ ਲੰਘਣ ਨਹੀਂ ਦਿੱਤਾ ਗਿਆ। ਐਂਬੂਲੈਂਸਾਂ ਵਿਚ ਸਵਾਰ ਮਰੀਜ਼ਾਂ ਦੇ ਵਾਰਿਸਾਂ ਨੂੰ ਹਸਪਤਾਲ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਕਿ ਨਰਸਰੀ ਸਕੂਲ ਦੇ ਬੱਚਿਆਂ ਨੂੰ ਹੋਰ ਰਸਤਿਆਂ ਰਾਹੀਂ ਪੁਲਿਸ ਵਲੋਂ ਹੁਕਮ ਸੁਣਾਇਆ ਗਿਆ। ਹਸਪਤਾਲ ਦੇ ਬਾਹਰ ਲੱਗੀਆਂ ਫੜੀਆ ਅਤੇ ਛੋਟੀਆਂ ਦੁਕਾਨਾਂ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤੀਆਂ।