ਜੈਸ਼ੰਕਰ ਨੇ ਦਿੱਲੀ ਵਿਚ ਸੂਰੀਨਾਮ ਦੇ ਹਮਰੁਤਬਾ ਰਾਮਦੀਨ ਨਾਲ ਵਫ਼ਦ ਪੱਧਰੀ ਕੀਤੀ ਗੱਲਬਾਤ

ਨਵੀਂ ਦਿੱਲੀ, 6 ਦਸੰਬਰ (ਏਜੰਸੀ) : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਥੇ ਨਵੀਂ ਦਿੱਲੀ ਵਿਚ ਸੂਰੀਨਾਮ ਦੇ ਆਪਣੇ ਹਮਰੁਤਬਾ ਅਲਬਰਟ ਰਾਮਦੀਨ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ । ਸੂਰੀਨਾਮ ਦੇ ਵਿਦੇਸ਼ ਮੰਤਰੀ ਅਲਬਰਟ ਆਰ ਰਾਮਦੀਨ ਨਵੀਂ ਦਿੱਲੀ ਪਹੁੰਚ ਕੇ 8ਵੀਂ ਭਾਰਤ-ਸੂਰੀਨਾਮ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕਰਨ ਲਈ ਤਿਆਰੀ ਕਰ ਰਹੇ ਸਨ।