JALANDHAR WEATHER

ਸਿਲਕਿਆਰਾ ਸੁਰੰਗ - ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਵਿਚਕਾਰ ਡ੍ਰਿਲਿੰਗ , ਵਧ ਰਹੀ ਦਿਲ ਦੀ ਧੜਕਣ

ਦੇਹਰਾਦੂਨ, 27 ਨਵੰਬਰ - ਚਾਰਧਾਮ ਯਾਤਰਾ ਆਲ ਵੇਦਰ ਰੋਡ ਪ੍ਰੋਜੈਕਟ ਦੇ ਤਹਿਤ ਉੱਤਰਕਾਸ਼ੀ ਵਿਚ ਸਿਲਕਿਆਰਾ ਸੁਰੰਗ ਨੇੜੇ ਨਿਰਮਾਣ ਅਧੀਨ ਸੁਰੰਗ ਵਿੱਚ ਵਾਪਰੇ ਹਾਦਸੇ ਨੂੰ 16 ਦਿਨ ਬੀਤ ਚੁੱਕੇ ਹਨ । ਸਿਲਕਿਆਰਾ ਸੁਰੰਗ ਵਿਚ ਚੱਲ ਰਿਹਾ ਬਚਾਅ ਕਾਰਜ ਹੁਣ ਹੱਥੀਂ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਆਪਰੇਸ਼ਨ ਫੌਜ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ। ਉੱਤਰਕਾਸ਼ੀ 'ਚ ਯੈਲੋ ਅਲਰਟ ਜਾਰੀ ਹੋਣ ਕਾਰਨ ਬਚਾਅ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੌਸਮ ਵਿਭਾਗ ਨੇ ਉੱਤਰਕਾਸ਼ੀ 'ਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਹੈ। ਪਹਾੜੀ ਖੇਤਰਾਂ ਵਿਚ ਮੀਂਹ ਅਤੇ ਬਰਫ਼ਬਾਰੀ ਕਾਰਨ ਮੈਦਾਨੀ ਜ਼ਿਲ੍ਹਿਆਂ ਵਿਚ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਇਸ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ