400 ਗ੍ਰਾਮ ਹੈਰੋਇਨ ਸਮੇਤ ਬੋਤਲ ਬਰਾਮਦ
ਅਟਾਰੀ, 20 ਨਵੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ) - ਪੁਲਿਸ ਥਾਣਾ ਘਰਿੰਡਾ ਵਿਖੇ ਤਾਇਨਾਤ ਸਬ ਇੰਸਪੈਕਟਰ ਦਿਲਬਾਗ ਸਿੰਘ ਸਾਥੀ ਕਰਮਚਾਰੀਆਂ ਨਾਲ ਭੈੜੇ ਪੁਰਸ਼ਾਂ ਦੀ ਤਲਾਸ਼ ਸੰਬੰਧੀ ਟੀ. ਪੁਆਇੰਟ ਅਟਾਰੀ ਮੌਜੂਦ ਸਨ। ਪਿੰਡ ਰੋੜਾਵਾਲਾ ਕਲਾਂ ਦੇ ਵੀ.ਡੀ.ਸੀ. ਮੈਂਬਰ ਹਰਮਨਦੀਪ ਸਿੰਘ ਪੁੱਤਰ ਅਜੀਤ ਸਿੰਘ ਦਾ ਪੁਲਿਸ ਨੂੰ ਫੋਨ ਆਇਆ ਕਿ ਉਸ ਨੂੰ ਆਪਣੀ ਹਵੇਲੀ ਵਿਚ ਕੋਈ ਚੀਜ਼ ਡਿਗਣ ਦੀ ਆਵਾਜ਼ ਸੁਣਾਈ ਦਿੱਤੀ। ਵੇਖਿਆ ਤਾਂ ਇਕ ਬੋਤਲ ਦੇ ਮੂੰਹ ਉੱਪਰ ਕਾਲੀ ਟੇਪ ਲਪੇਟੀ ਹੋਈ ਸੀ। ਉਸ ਨੂੰ ਸ਼ੱਕ ਹੋਇਆ ਕਿ ਇਸ ਵਿਚ ਨਸ਼ੀਲਾ ਪਦਾਰਥ ਹੈ। ਸਬ ਇੰਸਪੈਕਟਰ ਦਿਲਬਾਗ ਸਿੰਘ ਅਨੁਸਾਰ ਸਾਥੀ ਕਰਮਚਾਰੀਆਂ ਨਾਲ ਉਹ ਮੌਕੇ ਤੇ ਪਹੁੰਚੇ। ਉਕਤ ਹਰਮਨਦੀਪ ਸਿੰਘ ਦੀ ਹਾਜ਼ਰੀ ਵਿਚ ਪੁਲਿਸ ਨੇ ਬੋਤਲ ਨੂੰ ਖੋਲ੍ਹ ਕੇ ਚੈਕ ਕੀਤਾ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ। ਕੰਪਿਊਟਰ ਕੰਡੇ ਦੀ ਮਦਦ ਨਾਲ ਤੋਲ ਕਰਨ 'ਤੇ ਸਮੇਤ ਬੋਤਲ ਹੈਰੋਇਨ ਦਾ ਵਜਨ 400 ਗ੍ਰਾਮ ਹਸੀ। ਪੁਲਿਸ ਥਾਣਾ ਘਰਿੰਡਾ ਨੇ ਨਾਮਲੂਮ ਵਿਅਕਤੀ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕਦਮਾ ਦਰਜ ਰਜਿਸਟਰ ਕਰਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।