ਉਤਰਾਖੰਡ ਦੇ ਪਹਾੜੀ ਜ਼ਿਲਿਆਂ 'ਚ ਹੋਵੇਗੀ ਬਾਰਿਸ਼ ਤੇ ਬਰਫ਼ਬਾਰੀ - ਮੌਸਮ ਵਿਭਾਗ
ਦੇਹਰਾਦੂਨ , 3 ਨਵੰਬਰ - ਉੱਤਰਾਖੰਡ ਵਿਚ ਇਕ ਵਾਰ ਫਿਰ ਮੌਸਮ ਬਦਲਣ ਵਾਲਾ ਹੈ । ਮੌਸਮ ਵਿਭਾਗ ਨੇ ਸੂਬੇ ਦੇ ਪਹਾੜੀ ਜ਼ਿਲ੍ਹਿਆਂ ਵਿਚ ਬਾਰਿਸ਼ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ । ਮੌਸਮ ਵਿਭਾਗ ਨੇ ਉੱਤਰਕਾਸ਼ੀ, ਚਮੋਲੀ ਅਤੇ ਪਿਥੌਰਾਗੜ੍ਹ ਵਿਚ 4000 ਫੁੱਟ ਤੋਂ ਉੱਪਰ ਹਿਮਾਲੀਅਨ ਖੇਤਰ ਵਿਚ ਬਾਰਿਸ਼ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ । ਇਸ ਤੋਂ ਬਾਅਦ ਠੰਡ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ । ਦੇਹਰਾਦੂਨ ਸਮੇਤ ਮੈਦਾਨੀ ਇਲਾਕਿਆਂ 'ਚ ਇਸ ਸਮੇਂ ਮੌਸਮ ਸਾਫ ਰਹਿਣ ਦੀ ਉਮੀਦ ਹੈ । ਦੂਜੇ ਪਾਸੇ ਪਹਾੜੀ ਇਲਾਕਿਆਂ ਵਿਚ ਠੰਢ ਵਧ ਰਹੀ ਹੈ। ਜਦੋਂ ਕਿ ਮੈਦਾਨੀ ਇਲਾਕਿਆਂ ਵਿਚ ਸਵੇਰੇ ਅਤੇ ਸ਼ਾਮ ਨੂੰ ਠੰਢ ਰਹਿੰਦੀ ਹੈ।