JALANDHAR WEATHER

ਪੁਰਾਣੀ ਸਬਜ਼ੀ ਮੰਡੀ ਚ ਤੜਕਸਾਰ 5 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ

 ਕਪੂਰਥਲਾ, 2 ਨਵੰਬਰ (ਅਮਨਜੋਤ ਸਿੰਘ ਵਾਲੀਆ)- ਅੱਜ ਪੁਰਾਣੀ ਸਬਜ਼ੀ ਮੰਡੀ ਚ ਤੜਕਸਾਰ ਲਗਭਗ 2.30 ਵਜੇ ਇਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਜਲਦ ਹੀ ਨਾਲ ਦੀਆਂ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਨ੍ਹਾਂ ਚ ਸਬਜੀਆਂ, ਹਵਨ ਸਮਗਰੀ, ਕਰਿਆਨਾ, ਫਿਰੋਜਨ, ਚੱਪਲਾਂ, ਕੁੱਤਿਆਂ ਦਾ ਸਮਾਨ ਆਦਿ ਰੱਖਿਆ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਅੱਗ ਉੱਪਰ ਕਾਬੂ ਪਾਇਆ। ਅੱਗ ਲੱਗਣ ਦੌਰਾਨ ਅੰਦਰ ਧਮਾਕਾ ਹੋਣ ਦੀਆਂ ਅਵਾਜਾਂ ਵੀ ਆ ਰਹੀਆਂ ਸਨ। ਕੁੱਝ ਦੁਕਾਨਾਂ ਚੋਂ 3 ਸਿਲੰਡਰ ਵੀ ਕੱਢੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ