ਮਰਾਠਾ ਰਾਖਵਾਂਕਰਨ : ਸ਼ਿਵ ਸੈਨਾ ਦੇ ਸੰਸਦ ਮੈਂਬਰ ਹੇਮੰਤ ਪਾਟਿਲ ਨੇ ਦਿੱਤਾ ਅਸਤੀਫ਼ਾ
ਮੁੰਬਈ (ਮਹਾਰਾਸ਼ਟਰ), 29 ਅਕਤੂਬਰ (ਏਐਨਆਈ) : ਸ਼ਿਵ ਸੈਨਾ ਨੇਤਾ ਹੇਮੰਤ ਪਾਟਿਲ ਨੇ ਰਾਜ ਵਿਚ ਚੱਲ ਰਹੇ ਮਰਾਠਾ ਰਾਖਵਾਂਕਰਨ ਅੰਦੋਲਨ ਨੂੰ ਲੈ ਕੇ ਸੰਸਦ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ । ਇਸ ਦੌਰਾਨ ਉਨ੍ਹਾਂ ਨੇ ਆਪਣਾ ਅਸਤੀਫ਼ਾ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜ ਦਿੱਤਾ ਹੈ । ਉਹ ਹਿੰਗੋਲੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ।