ਪੰਜਾਬ ਦੇ ਏ.ਜੀ. ਦੀ ਛੁੱਟੀ ਤੈਅ-ਮਜੀਠੀਆ
ਚੰਡੀਗੜ੍ਹ, 4 ਅਕਤੂਬਰ-ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਅਟਾਰਨੀ ਜਨਰਲ (ਏ.ਜੀ.) ਦੀ ਛੁੱਟੀ ਤੈਅ ਹੈ। ਡੇਢ ਸਾਲ ਵਿਚ ਪੰਜਾਬ ਵਿਚ ਤੀਸਰਾ ਏ.ਜੀ. ਲੱਗੇਗਾ। ਏ.ਜੀ. ਭਾਵੇਂ ਜਿੰਨਾ ਮਰਜ਼ੀ ਕਾਬਲ ਹੋਵੇ, ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਨਾਲਾਇਕ ਹੈ ਤਾਂ ਏ.ਜੀ. ਵਿਚਾਰਾ ਕੀ ਕਰ ਸਕਦਾ ਹੈ।